ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਗੁਆਂਢੀ ਨੇ ਵਰਗਲਾਈ ਨਾਬਾਲਗ ਲੜਕੀ
ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਗੁਆਂਢੀ ਨੇ ਵਰਗਲਾਈ ਨਾਬਾਲਗ ਲੜਕੀ
Publish Date: Wed, 25 Mar 2026 07:49 PM (IST)
Updated Date: Thu, 26 Mar 2026 04:08 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ
ਲੁਧਿਆਣਾ : ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਮਾਮਲੇ ’ਚ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਮੁਲਜਮ ਦੇ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਹੈ। ਪੁਲਿਸ ਨੇ ਇਹ ਮਾਮਲਾ ਵਰਗਲਾਈ ਗਈ ਨਾਬਾਲਿਗਾ ਦੇ ਪਿਤਾ ਦੇ ਬਿਆਨ ਉੱਪਰ ਨੂਰਵਾਲਾ ਰੋਡ ਦੇ ਰਹਿਣ ਵਾਲੇ ਮਲਜ਼ਮ ਅਮਿਤ ਕੁਮਾਰ ਖ਼ਿਲਾਫ਼ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੀ ਕਰੀਬ 17 ਸਾਲ ਦੀ ਨਾਬਾਲਗ ਲੜਕੀ ਕਰੀਬ 10 ਦਿਨ ਪਹਿਲਾਂ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਤੇ ਹੁਣ ਤੱਕ ਵਾਪਸ ਨਹੀਂ ਆਈ। ਜਦੋਂ ਉਨ੍ਹਾਂ ਆਪਣੇ ਪੱਧਰ ’ਤੇ ਲੜਕੀ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਨਾਂ ਦੇ ਗੁਆਂਢ ’ਚ ਹੀ ਰਹਿਣ ਵਾਲਾ ਅਮਿਤ ਕੁਮਾਰ ਨਾਮ ਦਾ ਲੜਕਾ ਉਸ ਦੀ ਧੀ ਉਪਰ ਮਾੜੀ ਨਜ਼ਰ ਰੱਖਦਾ ਸੀ। ਵਧੇਰੀ ਪੜਤਾਲ ਮਗਰੋਂ ਉਨ੍ਹਾਂ ਨੂੰ ਪੱਕਾ ਸ਼ੱਕ ਹੋਇਆ ਕਿ ਮੁਲਜ਼ਮ ਅਮਿਤ ਹੀ ਉਸ ਧੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ।