ਨੀਤੂ ਸਿੰਘ ਦੀ ਅਕਾਲੀ ਦਲ ’ਚ ਸ਼ਮੂਲੀਅਤ ਪਾਰਟੀ ਲਈ ਵਰਦਾਨ ਸਾਬਤ ਹੋਵੇਗੀ : ਬੋਪਾਰਾਏ
ਨੀਤੂ ਸਿੰਘ ਦੀ ਅਕਾਲੀ ਦਲ ਚ ਸਮੂਲੀਅਤ ਪਾਰਟੀ ਲਈ ਵਰਦਾਨ ਸਾਬਤ ਹੋਵੇਗੀ - ਬੋਪਾਰਾਏ
Publish Date: Sat, 21 Mar 2026 06:46 PM (IST)
Updated Date: Sun, 22 Mar 2026 04:11 AM (IST)

ਅਕਾਲੀ ਦਲ ਦਾ ਇਤਿਹਾਸ ਸ਼ਾਨਾਮੱਤੀ : ਨੀਤੂ ਸਿੰਘ ਹੈਪੀ ਜੱਲ੍ਹਾ, ਪੰਜਾਬੀ ਜਾਗਰਣ, ਪਾਇਲ : ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਛੱਡ ਕੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ੍ਰੋਮਣੀ ਅਕਾਲੀ ਦਲ ਚ ਸਾਮਲ ਹੋਏ ਭਾਜਪਾ ਮਹਿਲਾ ਮੋਰਚਾ ਪੰਜਾਬ ਦੇ ਸਪੋਕਸਪਰਸਨ ਮੈਡਮ ਨੀਤੂ ਸਿੰਘ ਦਾ ਹਲਕਾ ਪਾਇਲ ਦੀ ਸਮੁੱਚੀ ਜਥੇਬੰਦੀ ਵੱਲੋਂ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਕੌਮੀ ਮੀਤ ਪ੍ਰਧਾਨ ਇੰਜ ਜਗਦੇਵ ਸਿੰਘ ਬੋਪਾਰਾਏ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥ ਰਘਵੀਰ ਸਿੰਘ ਸਹਾਰਨ ਮਾਜਰਾ ਦੀ ਅਗਵਾਈ ਤੇ ਜੈਕਾਰਿਆ ਦੀ ਗੂੰਜ ਚ ਸਨਮਾਨ ਕੀਤਾ ਗਿਆ। ਇਸ ਮੌਕੇ ਕਰਵਾਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਇੰਜ,: ਜਗਦੇਵ ਸਿੰਘ ਬੋਪਾਰਾਏ ਤੇ ਜਥੇ.ਮਦਨੀਪੁਰ ਨੇ ਕਿਹਾ ਕਿ ਮੈਡਮ ਨੀਤੂ ਸਿੰਘ ਹਲਕਾ ਪਾਇਲ ਦੇ ਨਿਧੜਕ ਮਹਿਲਾ ਆਗੂ ਹਨ ਜਿਹੜੇ ਲੰਮੇ ਸਮੇ ਤੋਂ ਸਮਾਜ ਦੀ ਸੇਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਨੀਤੂ ਨੇ ਹਮੇਸ਼ਾ ਲੋਕ ਮਸਲਿਆਂ ਨੂੰ ਪਹਿਲ ਦਿੱਤੀ ਤੇ ਲੋਕਾਂ ਦੀ ਲੜਾਈ ਲੜੀ ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਅਜਿਹੀ ਮਹਿਲਾ ਆਗੂ ਦੀ ਲੋੜ ਸੀ ਤੇ ਇਸ ਨਾਲ ਹਲਕਾ ਪਾਇਲ ਚ ਅਕਾਲੀ ਦਲ ਹੋਰ ਮਜਬੂਤ ਹੋਵੇਗਾ। ਕੌਮੀ ਮੀਤ ਪ੍ਰਧਾਨ ਇੰਜ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਨੀਤੂ ਸਿੰਘ ਪੜੇ ਲਿਖੇ ਆਂਗੂ ਹਨ ਤੇ ਪਾਰਟੀ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਵੇਗੀ ਉਹਨਾਂ ਕਿਹਾ ਕਿ ਨੀਤੂ ਸਿੰਘ ਦੀ ਅਕਾਲੀ ਦਲ ਚ ਸਮੂਲੀਅਤ ਪਾਰਟੀ ਲਈ ਵਰਦਾਨ ਸਾਬਤ ਹੋਵੇਗੀ ਤੇ ਅਕਾਲੀ ਦਲ ਚ ਸਾਮਲ ਹੋਣ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਵੱਡਾ ਬਲ ਮਿਲੇਗਾ। ਇਸ ਮੌਕੇ ਨੀਤੂ ਸਿੰਘ ਨੇ ਹਲਕਾ ਪਾਇਲ ਦੀ ਜਥੇਬੰਦੀ ਦੀ ਜਥ ਦਾ ਸਨਮਾਨ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਦਾ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਸਾਰੇ ਆਗੂ ਮਿਸ਼ਨ 2027 ਦੀ ਪ੍ਰਾਪਤੀ ਲਈ ਰਲ ਮਿਲ ਕੇ ਕੰਮ ਕਰਨਗੇ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇਕ ਅਜਿਹੀ ਖੇਤਰੀ ਪਾਰਟੀ ਹੈ ਜਿਸਦਾ ਸ਼ਾਨਾਮੱਤੀ ਇਤਿਹਾਸ ਹੈ ਅਤੇ ਪੰਜਾਬ ਨੂੰ ਬਚਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਦੌਰਨ ਜਿੱਥੇ ਵੀ ਡਿਊਟੀ ਲਾਏਗਾ ਉਸਨੂੰ ਉਹ ਪੂਰੀ ਤਨਦੇਹੀ ਤੇ ਵਫਾਦਾਰੀ ਨਾਲ ਨਿਭਾਉਣਗੇ ਤੇ 2027 ਦੀਆ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਅਕਾਲੀ ਦਲ ਦੀ ਮਜਬੂਤੀ ਲਈ ਘਰ ਘਰ ਜਾਣਗੇ ਤੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸਣਗੇ। ਹੋਰ ਹਾਜਰ ਹਲਕਾ ਪਾਇਲ ਦੇ ਅਕਾਲੀ ਆਗੂਆਂ ਨੇ ਵੀ ਨੀਤੂ ਸਿੰਘ ਦੀ ਅਕਾਲੀ ਦਲ ਚ ਹੋਈ ਸਮੂਲੀਅਤ ਨੂੰ ਪਾਰਟੀ ਲਈ ਸੁਭ ਸਗਨ ਦੱਸਿਆ। ਇਸ ਮੌਕੇ ਕੰਵਰਦੀਪ ਸਿੰਘ ਜੱਗੀ ਦੋਰਾਹਾ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਟਕਸਾਲੀ ਆਗੂ ਨਿਰਮਲ ਸਿੰਘ ਧਾਲੀਵਾਲ, ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਚੇਅਰਮੈਨ ਸਿਵਰਾਜ ਸਿੰਘ ਜੱਲਾ, ਜਸਵੀਰ ਸਿੰਘ ਨਿਜਾਮਪੁਰ, ਪਿਰਤਪਾਲ ਸਿੰਘ ਝੱਮਟ, ਜਗਜੀਤ ਸਿੰਘ ਦੌਲਤਪੁਰ, ਜਗਦੇਵ ਸਿੰਘ ਦੋਬੁਰਜੀ ( ਸਾਰੇ ਸਰਕਲ ਪ੍ਰਧਾਨ) ਸਰਪੰਚ ਗੁਰਦੀਪ ਸਿੰਘ ਚਾਪੜਾ, ਜਥੇ ਕੁਲਦੀਪ ਸਿੰਘ ਮਕਸੂਦੜਾ, ਧਰਮਿੰਦਰ ਸਿੰਘ ਬਿੱਟੂ ਨਿਜਾਮਪੁਰ, ਅਮਰਜੀਤ ਸਿੰਘ ਸਿਹੌੜਾ, ਬਿੱਲੂ ਸਾਬਕਾ ਸਰਪੰਚ ਮਕਸੂਦੜਾ, ਜਸਪ੍ਰੀਤ ਸਿੰਘ ਮਾਲੋਦੌਦ, ਡਾ ਜਸਵੀਰ ਸਿੰਘ ਮਾਲੋਦੌਦ ਮੈਂਬਰ ਬਲਾਕ ਸੰਮਤੀ, ਬੀਬੀ ਜਸਪ੍ਰੀਤ ਕੌਰ ਅੜੈਚਾ, ਪ੍ਰਧਾਨ ਨਿਰਮਲ ਸਿੰਘ, ਜੋਰਾ ਸਿੰਘ, ਕਰਮਜੀਤ ਕੌਰ ਕੱਦੋ, ਸੁਖਜੀਤ ਕੌਰ ਘੁਡਾਣੀ, ਲਖਵਿੰਦਰ ਸਿੰਘ ਚੀਮਾ,ਸੋਨੂੰ ਸਚਦੇਵਾ, ਗੁਰਮੀਤ ਸਿੰਘ ਰਾਈਮਾਜਰਾ, ਮੋਨੂੰ ਪਾਇਲ, ਹਰਜਿੰਦਰ ਸਿੰਘ ਮਦਨੀਪੁਰ, ਰਾਮਾ ਸਚਦੇਵਾ, ਧੀਰਾ ਪਾਇਲ, ਪਰਮਜੀਤ ਕੌਰ ਸਾਬਕਾ ਸਰਪੰਚ, ਬੇਅੰਤ ਸਿੰਘ ਪੰਧੇਰਖੇੜੀ, ਮਨਪ੍ਰੀਤ ਸਿੰਘ ਬਿੱਲਾ, ਵਿਜੇ ਕੁਮਾਰ ਨੇਤਾ, ਨਵਦੀਪ ਕੌਰ , ਜਸਵਿੰਦਰ ਕੌਰ, ਪਰਮਜੀਤ ਕੌਰ ਚਣਕੋਈਆ, ਸਤਵਿੰਦਰ ਸਿੰਘ ਬਰਵਾਲਾ, ਹਰਮਿੰਦਰ ਸਿੰਘ ਗੱਦੋਵਾਲ, ਇੰਦਰਾ ਪਾਇਲ, ਜਗਦੀਪ ਸਿੰਘ ਜੰਡਾਲੀ, ਸਤਵੀਰ ਸਿੰਘ ਜੰਡਾਲੀ ਆਦਿ ਹਾਜ਼ਰ ਸਨ।