ਕੁਦਰਤ ਨਾਲ ਪਿਆਰ ਤੇ ਬੁਰਾਈਆਂ ਨੂੰ ਕੱਢਣ ਲਈ ਬਾਹਰ ਕੁਦਰਤ ਦੇ ਰਾਖੇ ਆਏ ਅੱਗੇ
ਕੁਦਰਤ ਨਾਲ ਪਿਆਰ ਤੇ ਬੁਰਾਈਆਂ ਨੂੰ ਕੱਢਣ ਲਈ ਬਾਹਰ ਕੁਦਰਤ ਦੇ ਰਾਖੇ ਆਏ ਅੱਗੇ
Publish Date: Mon, 16 Feb 2026 07:01 PM (IST)
Updated Date: Tue, 17 Feb 2026 04:09 AM (IST)

-ਕੁਦਰਤ ਦੇ ਰਾਖੇ ਚੈਰੀਟੇਬਲ ਟਰੱਸਟ ਦਾ ਹੋਇਆ ਗਠਨ, 9 ਮੈਂਬਰੀ ਟੀਮ ਦਾ ਐਲਾਨ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਦੇ ਨਾਲ ਨਾਲ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਅਤੇ ਸਮਾਜ ਸੇਵਾ ਦੇ ਅਹਿਦ ਨਾਲ ਜਗਰਾਓਂ ’ਚ ਕੁਦਰਤ ਦੇ ਰਾਖੇ ਚੈਰੀਟੇਬਲ ਟਰੱਸਟ ਦਾ ਗਠਨ ਹੋਇਆ। ਟਰੱਸਟ ਦੇ 9 ਮੈਂਬਰਾਂ ਦੀ ਟੀਮ ਵੀ ਐਲਾਨੀ ਗਈ। ਜਿਨ੍ਹਾਂ ਨੇ ਇਸ ਟਰੱਸਟ ਦੇ ਗਠਨ ਦੇ ਮੁੱਖ ਮਕਸਦ ਦੀ ਗੱਲ ਕਰਦਿਆਂ ਕਿਹਾ ਕਿ ਟਰੱਸਟ ਵਾਤਾਵਰਨ ਸੰਭਾਲ ਦੇ ਨਾਲ ਨਾਲ ਵਾਤਾਵਰਨ ਲਈ ਖ਼ਤਰਾ ਬਣ ਰਹੇ ਮੁੱਦਿਆਂ ਨੂੰ ਚੁੱਕ ਕੇ ਸਮਾਜ ਸੇਵਾ ਵਿਚ ਇਸ ਦੇ ਬਾਈਕਾਟ ਦੀ ਅਲਖ ਜਗਾਵੇਗਾ। ਜਿਸ ਵਿਚ ਡਿਸਪੋਜਲ, ਪਲਾਸਟਿਕ ਅਤੇ ਹੋਰਾਂ ਖ਼ਤਰਨਾਕ ਵਸਤੂਆਂ ਤੋਂ ਤੋਬਾ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਏਗਾ। ਇਸ ਦੇ ਲਈ ਇਸ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿਚ ਚੇਅਰਮੈਨ ਰਾਜਿੰਦਰ ਜੈਨ ਕਾਕਾ, ਪੈਟਰਨ ਭੂਵਨ ਗੋਇਲ, ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਕੈਸ਼ੀਅਰ ਸਾਹਿਲ ਗੁਪਤਾ, ਸੈਕਟਰੀ ਡਾ. ਅਮਿਤ ਚਕਰਵਰਤੀ, ਮੀਤ ਪ੍ਰਧਾਨ ਡਾ. ਅਸ਼ੋਕ ਗੁਪਤਾ, ਸਹਾਇਕ ਸਕੱਤਰ ਕੋਮਲ ਬਾਂਸਲ, ਸਹਾਇਕ ਕੈਸ਼ੀਅਰ ਮਯੰਕ ਬਾਂਸਲ, ਮੀਤ ਪ੍ਰਧਾਨ ਡਾ. ਮੁਨੀਸ਼ ਜੈਨ ਸ਼ਾਮਲ ਹਨ। ਇਸ 9 ਮੈਂਬਰੀ ਟੀਮ ਵੱਲੋਂ ਕੁਦਰਤ ਦੇ ਰਾਖੇ ਟਰੱਸਟ ਵੱਲੋਂ ਲਗਾਏ ਜਾਣ ਵਾਲੇ ਪਹਿਲੇ ਪ੍ਰੋਜੈਕਟ ਦੀ ਤਿਆਰੀ ਵਿੱਢ ਦਿੱਤੀ ਹੈ। ਵਾਤਾਵਰਨ ਸਵੱਛਤਾ ਦੇ ਨਾਲ ਨਾਲ ਸਮਾਜ ਸੇਵਾ ਦੀ ਇੱਕ ਵੱਡੀ ਮੁਹਿੰਮ ਚਲਾਉਣਾ ਇਸ ਟਰੱਸਟ ਦਾ ਮੁੱਖ ਏਜੰਡਾ ਰਹੇਗਾ, ਜਿਸ ਵਿਚ ਖਾਸ ਤੌਰ ’ਤੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੱਡੇ ਕੰਮ ਕੀਤੇ ਜਾਣਗੇ। ਜ਼ਰੂਰਤਮੰਦ ਵਿਦਿਆਰਥੀਆਂ ਜੋ ਪੜ੍ਹਨਾ ਚਾਹੁੰਦੇ ਹਨ, ਲਈ ਘਰ ਦੀ ਆਰਥਿਕ ਤੰਗੀ ਅੜਿੱਕਾ ਨਾ ਬਣੇ ਲਈ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਿਹਤ ਸਬੰਧੀ ਵੱਡੇ ਡਾਕਟਰਾਂ ਦੇ ਸਹਿਯੋਗ ਨਾਲ ਮੁਫਤ ਕੈਂਪ ਲਗਾ ਕੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ।