ਜੀਐੱਨਕੇਸੀਡਬਲਯੂ ’ਚ ਰਾਸ਼ਟਰੀ ਬਾਲੜੀ ਦਿਵਸ ਮਨਾਇਆ
ਜੀਐਨਕੇਸੀਡਬਲਯੂ ਵਿਖੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ
Publish Date: Wed, 28 Jan 2026 07:10 PM (IST)
Updated Date: Thu, 29 Jan 2026 04:08 AM (IST)
ਫੋਟੋ ਨੰਬਰ-13 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਲਲਿਤ ਕਲਾ ਵਿਭਾਗ ਨੇ ਮਹਿਲਾ ਵਿਕਾਸ ਸੈੱਲ ਦੇ ਸਹਿਯੋਗ ਨਾਲ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਰਾਸ਼ਟਰੀ ਬਾਲੜੀ ਦਿਵਸ ਮਨਾਉਣ ਲਈ ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਵਿਖੇ ਇੱਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ। ਮੁਕਾਬਲੇ ’ਚ 32 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਰਚਨਾਤਮਕ ਤੌਰ ਤੇ ਬਾਲੜੀ ਦੀ ਮਹੱਤਤਾ, ਤਾਕਤ ਤੇ ਸੰਭਾਵਨਾ ਨੂੰ ਉਜਾਗਰ ਕੀਤਾ। ਪੋਸਟਰਾਂ ਦਾ ਨਿਰਣਾ ਪੱਤਰਕਾਰੀ ਵਿਭਾਗ ਦੀ ਮੁਖੀ ਡਾ. ਕੀਰਤੀ ਧਵਨ ਤੇ ਗ੍ਰਹਿ ਵਿਗਿਆਨ ਵਿਭਾਗ ਦੀ ਮੁਖੀ ਸ਼ਿਖਾ ਕਾਲੜਾ ਨੇ ਕੀਤਾ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।