ਭਾਰਤੀ ਐਲੀਮੈਂਟਰੀ ਸਕੂਲ ’ਚ ਕੌਮੀ ਝੰਡਾ ਲਹਿਰਾਇਆ
ਭਾਰਤੀ ਐਲੀਮੈਂਟਰੀ ਸਕੂਲ ਵਿੱਚ ਕੌਮੀ ਝੰਡਾ ਲਹਿਰਾਇਆ
Publish Date: Wed, 28 Jan 2026 06:34 PM (IST)
Updated Date: Thu, 29 Jan 2026 04:07 AM (IST)
ਫੋਟੋ ਨੰਬਰ-12 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਗਣਤੰਤਰ ਦਿਵਸ ਮੌਕੇ ਭਾਰਤੀ ਐਲੀਮੈਂਟਰੀ ਸਕੂਲ ਬੱਗਾ ਖੁਰਦ ’ਚ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਸਰਪੰਚ ਰਘਬੀਰ ਸਿੰਘ ਨੇ ਕਰਦਿਆਂ ਕਿਹਾ ਕਿ 26 ਜਨਵਰੀ, 1950 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਲਿਖਿਆ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ। ਸੰਵਿਧਾਨ ’ਚ ਹਰੇਕ ਨਾਗਰਿਕ ਨੂੰ ਜਿਥੇ ਅਧਿਕਾਰ ਦਿੱਤੇ ਗਏ ਉਥੇ ਫਰਜ਼ ਨਿਭਾਉਣ ਲਈ ਵੀ ਮੱਦਾਂ ਦਰਜ ਹਨ। ਇਸ ਮੌਕੇ ਸਕੂਲ ਮੁੱਖੀ ਸ਼ਬਨਮ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਡਾ. ਮਾਲਵਿੰਦਰ ਸਿੰਘ ਤੂਰ ਚੇਅਰਮੈਨ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਚ ਹਰਵਿੰਦਰ ਲਾਲ, ਸਮਾਜ ਸੇਵਕ ਤਰਸੇਮ ਲਾਲ ਸਮੇਤ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸਰਪੰਚ ਰਘਬੀਰ ਸਿੰਘ ਵਲੋਂ ਸਕੂਲ ਲਈ ਆਰਥਿਕ ਮਦਦ ਲਈ ਰਾਸ਼ੀ ਵੀ ਭੇਟ ਕੀਤੀ ਗਈ।