- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਰੀ ਸ਼ਕਤੀ ਫਾਊਂਡੇਸ਼ਨ ਦਾ ਅਨੂਵਰਤ ਸੰਮਤੀ ਨੇ ਕੀਤਾ ਸਨਮਾਨ

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੀ ਨਾਰੀ ਸ਼ਕਤੀ ਫਾਊਂਡੇਸ਼ਨ ਦਾ ਅਨੂਵਰਤ ਸੰਮਤੀ ਵੱਲੋਂ ਸੋਮਵਾਰ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ਸਮੇਂ ਸਨਮਾਨ ਕੀਤਾ। ਅਨੂਵਰਤ ਸੰਮਤੀ ਜਗਰਾਓਂ ਨੇ 78ਵੇਂ ਅਨੂਵਰਤ ਸਥਾਪਨਾ ਦਿਵਸ ਮਨਾਉਣ ਕਰਵਾਏ ਸਮਾਗਮ ਵਿਚ ਅਨੂਵਰਤ ਸੰਮਤੀ ਅਤੇ ਮਹਿਲਾ ਮੰਡਲ ਮੈਂਬਰਾਂ ਨੇ ਅਨੂਵਰਤ ਗੀਤ ਨਾਲ ਮੰਗਲਾ ਚਰਨ ਕੀਤਾ। ਅਨੂਵਰਤ ਸੰਮਤੀ ਦੇ ਪ੍ਰਧਾਨ ਰਾਜਪਾਲ ਜੈਨ ਨੇ ਮਹਿਮਾਨਾਂ ਅਤੇ ਨਾਰੀ ਸ਼ਕਤੀ ਫਾਊਂਡੇਸ਼ਨ ਦਾ ਨਿੱਘਾ ਸਵਾਗਤ ਕੀਤਾ। ਸੰਮਤੀ ਕਮੇਟੀ ਚੇਅਰਮੈਨ ਅਤੇ ਸਭਾ ਦੇ ਪ੍ਰਧਾਨ ਪ੍ਰਵੀਨ ਜੈਨ ਨੇ ਅਨੂਵਰਤ ਦੀ ਜ਼ਰੂਰਤ ਬਾਰੇ ਦੱਸਿਆ ਕਿ ਅਨੂਵਰਤ ਕਿਸੇ ਜਾਤੀ, ਧਰਮ ਜਾਂ ਸੰਪਰਦਾ ਨਾਲ ਜੁੜਿਆ ਨਹੀਂ ਹੈ; ਇਹ ਸੁਤੰਤਰ ਹੈ, ਕੋਈ ਵੀ ਇਸ ਦੇ ਨਿਯਮਾਂ ਦੀ ਪਾਲਣਾ ਕਰ ਸਕਦਾ ਹੈ ਅਤੇ ਅਨੂਵਰਤ ਨੂੰ ਅਪਣਾ ਸਕਦਾ ਹੈ।
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਅਨੂਵਰਤ ਸੰਮਤੀ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਲਈ ਵਧਾਈ ਦਿੱਤੀ। ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਕਿਹਾ ਕਿ ਸਾਨੂੰ ਅਨੂਵਰਤ ਦੇ ਸਧਾਰਨ ਨਿਯਮਾਂ ਨੂੰ ਅਪਣਾਉਣਾ ਚਾਹੀਦਾ ਹੈ। ਇਹ ਜੈਨ ਭਾਈਚਾਰੇ ਵਿੱਚ ਇੱਕ ਬਹੁਤ ਵਧੀਆ ਪਹਿਲ ਹੈ। ਅਨੂਵਰਤ ਭਗਤ ਰੋਜ਼ੀ ਗੋਇਲ ਨੇ ਕਿਹਾ ਕਿ ਅਨੂਵਰਤ ਦੀ ਸਥਾਪਨਾ 9ਵੇਂ ਆਚਾਰੀਆ ਸ਼੍ਰੀ ਤੁਲਸੀ ਦੁਆਰਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ, ਸੰਵਿਧਾਨ ਅਜੇ ਵੀ ਤਿਆਰ ਕੀਤਾ ਜਾ ਰਿਹਾ ਸੀ ਅਤੇ ਆਚਾਰੀਆ ਤੁਲਸੀ ਉਸ ਸਮੇਂ ਅਨੂਵਰਤ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੇ ਅਨੂਵਰਤ ਲਈ 11 ਸਧਾਰਨ ਨਿਯਮ ਬਣਾਏ ‘ਚੋਰੀ ਨਾ ਕਰਨਾ, ਝੂਠ ਨਾ ਬੋਲਣਾ, ਭੰਨ ਤੋੜ ਵਿੱਚ ਸ਼ਾਮਲ ਨਾ ਹੋਣਾ ਆਦਿ।
ਉਨ੍ਹਾਂ ਕਿਹਾ ਕਿ ਅਨੂਵਰਤ ਦੀ ਉਸ ਸਮੇਂ ਲੋੜ ਸੀ, ਅੱਜ ਵੀ ਲੋੜ ਹੈ ਅਤੇ ਭਵਿੱਖ ਵਿੱਚ ਵੀ ਲੋੜ ਰਹੇਗੀ। ਸਾਨੂੰ ਇਨ੍ਹਾਂ ਨਿਯਮਾਂ ਨੂੰ ਅਪਣਾਉਣਾ ਚਾਹੀਦਾ ਹੈ। ਪ੍ਰਚਾਰ ਮੰਤਰੀ ਪ੍ਰੀਤੀ ਜੈਨ ਅਤੇ ਅਨੂਵਰਤ ਸੰਮਤੀ ਦੇ ਸਲਾਹਕਾਰ ਅਤੇ ਦਿਵਿਆ ਯੋਗ ਸ਼ਾਲਾ ਦੇ ਟਰੇਨਰ ਸ਼ਸ਼ੀ ਭੂਸ਼ਣ ਜੈਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਨਾਰੀ ਸ਼ਕਤੀ ਫਾਊਂਡੇਸ਼ਨ ਦੀ ਮੁਖੀ ਊਸ਼ਾ ਗੁਪਤਾ ਅਤੇ ਉਨ੍ਹਾਂ ਦੀ ਟੀਮ ਨੂੰ ਅਨੂਵਰਤ ਸੰਮਤੀ ਵੱਲੋਂ ਸਨਮਾਨਿਤ ਕੀਤਾ ਗਿਆ। ਜਗਰਾਓਂ ਵਿੱਚ ਪਹਿਲੀ ਵਾਰ ਅਨੂਵਰਤ ਸੰਮਤੀ ਦੇ ਪ੍ਰਧਾਨ ਅੰਮ੍ਰਿਤ ਲਾਲ ਗੁਪਤਾ ਦੇ ਪਰਿਵਾਰ, ਤੇਰਾਪੰਥ ਯੁਵਕ ਪ੍ਰੀਸ਼ਦ ਦੇ ਪ੍ਰਧਾਨ ਵੈਭਵ ਜੈਨ ਅਤੇ ਉਨ੍ਹਾਂ ਦੀ ਟੀਮ, ਤਿਲਕ ਰਾਜ ਜੈਨ ਅਤੇ ਉਨ੍ਹਾਂ ਦੇ ਪਰਿਵਾਰ, ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਦੇ ਪ੍ਰਧਾਨ ਮਦਨ ਲਾਲ ਅਤੇ ਉਨ੍ਹਾਂ ਦੀ ਟੀਮ, ਬਲਵੀਰ ਬਾਂਸਲ ਅਤੇ ਡਾ. ਧੀਰਜ ਬਾਂਸਲ ਨੂੰ ਅਨੂਵਰਤ ਸੰਮਤੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਨੂਵਰਤ ਸੰਮਤੀ ਦੇ ਸਕੱਤਰ ਨਵਨੀਤ ਗੁਪਤਾ, ਕੈਸ਼ੀਅਰ ਸੁਰੇਸ਼ ਜੈਨ, ਸੰਯੁਕਤ ਸਕੱਤਰ ਨਵੀਨ ਜੈਨ, ਉਪ ਪ੍ਰਧਾਨ ਵਿਨੋਦ, ਜੈਨ ਸਭਾ ਦੇ ਮੰਤਰੀ ਲਲਿਤ ਜੈਨ, ਮੀਤ ਪ੍ਰਧਾਨ ਦਿਨੇਸ਼ ਜੈਨ, ਮਹਾਪ੍ਰਗਿਆ ਸਕੂਲ ਦੇ ਸੰਚਾਲਕ ਅਤੇ ਯੁਵਾ ਪ੍ਰੀਸ਼ਦ ਦੇ ਇੰਚਾਰਜ ਵਿਸ਼ਾਲ ਜੈਨ, ਜੈਨ ਸਭਾ ਦੇ ਪ੍ਰਧਾਨ ਵਿਸ਼ਾਲ ਜੈਨ, ਜੈਨ ਸ਼ਿਵ ਯੂ ਪੀ ਦੇ ਪ੍ਰਧਾਨ ਯੋਧਾ. ਮਹਿਲਾ ਮੰਡਲ ਦੀ ਸਕੱਤਰ ਪੂਜਾ ਜੈਨ, ਅੰਜੂ ਜੈਨ, ਨੀਰੂ ਜੈਨ, ਮਧੂ ਬਾਂਸਲ, ਕਵਿਤਾ ਜੈਨ, ਅੰਜੂ ਜੈਨ, ਕਵਿਤਾ ਗਰਗ, ਦਰਸ਼ਨਾਂ ਜੈਨ, ਰਜਨੀ ਜੈਨ, ਸੰਤੋਸ਼ ਜੈਨ, ਕੈਲਾਸ਼ ਜੈਨ, ਕੰਨਿਆ ਮੰਡਲ ਤੋਂ ਵਿਦੁਸ਼ੀ ਜੈਨ ਆਦਿ ਹਾਜ਼ਰ ਸਨ।