ਨਾਰੰਗਵਾਲ ਕਾਲਜ ਦੀ ਕਬੱਡੀ ਟੀਮ ਨੇ ਜਿੱਤਿਆ ਗੋਲਡ ਮੈਡਲ
ਨਾਰੰਗਵਾਲ ਕਾਲਜ ਦੀ ਕਬੱਡੀ ਟੀਮ ਨੇ ਗੋਲਡ ਮੈਡਲ ਜਿੱਤਿਆ
Publish Date: Mon, 16 Mar 2026 07:31 PM (IST)
Updated Date: Tue, 17 Mar 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੋਧਾਂ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਏ ਅੰਤਰ ਕਾਲਜ ਕਬੱਡੀ ਟੂਰਨਾਮੈਂਟ ਵਿੱਚ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਕਬੱਡੀ ਖਿਡਾਰੀਆਂ ਨੇ ਸੋਨੇ ਦਾ ਮੈਡ ਲ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਸਾਹਨੀ ਨੇ ਕਿਹਾ ਕਿ ਕਾਲਜ ਦੇ ਕਬੱਡੀ ਖਿਡਾਰੀਆਂ ਦੀ ਇਹ ਜਿੱਤ ਉਨ੍ਹਾਂ ਦੀ ਸਖਤ ਮਿਹਨਤ ਅਤੇ ਸਿਖਲਾਈ ਦੇਣ ਵਾਲੇ ਕੋਚ ਦੀ ਘਾਲਣਾ ਦਾ ਨਤੀਜਾ ਹੈ। ਇਸ ਮੌਕੇ ਕਾਲਜ ਦੇ ਪ੍ਰੋਫੈਸਰ ਅਤੇ ਟੀਮ ਕੋਚ ਮਨਦੀਪ ਸਿੰਘ ਨੇ ਕਿਹਾ ਕਿ ਸਾਹਿਬਜੀਤ ਸਿੰਘ, ਅਨਮੋਲ ਸਿੰਘ, ਸੁਖਦੀਪ ਸਿੰਘ, ਚਰਨਪ੍ਰੀਤ ਸਿੰਘ, ਗੁਰਮੁੱਖ ਸਿੰਘ ਬਿੱਲਾ ਅਤੇ ਭਾਰਤ ਸਿੰਦਰ ਸਰਵੋਤਮ ਖਿਡਾਰੀਆਂ ਦੀ ਚੋਣ ਆਲ ਇੰਡੀਆ ਇੰਟਰ ਯੂਨੀਵਰਸਿਟੀ ਲਈ ਵੀ ਹੋਈ ਹੈ। ਇਹ ਕਾਲਜ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਡਾ. ਗੁਰਜੀਤ ਸਿੰਘ, ਡਾ. ਅਮਰਜੀਤ ਕੌਰ, ਡਾ. ਸੁਰੇਸ਼ ਕੁਮਾਰ, ਪ੍ਰੋਫੈਸਰ ਸਤੀਸ਼ ਪਨਵਰ, ਪ੍ਰੋਫੈਸਰ ਮਨਦੀਪ ਸਿੰਘ, ਪ੍ਰੋਫੈਸਰ ਪ੍ਰਦੀਪ ਕੌਰ ਹਾਜ਼ਰ ਸਨ।