ਰਾਜੋਆਣਾ ਖੁਰਦ ਵਿਖੇ ਨਗਰ ਕੀਰਤਨ ਸਜਾਇਆ
ਰਾਜੋਆਣਾ ਖੁੁਰਦ ਵਿਖੇ ਨਗਰ ਕੀਰਤਨ ਸਜਾਇਆ
Publish Date: Mon, 12 Jan 2026 07:43 PM (IST)
Updated Date: Tue, 13 Jan 2026 04:12 AM (IST)
ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ,
ਗੁਰੂਸਰ ਸੁਧਾਰ: ਗੁਰਦੁਆਰਾ ਸਿੰਘ ਸਭਾ ਰਾਜੋਆਣਾ ਖੁਰਦ ਦੀ ਪ੍ਰਬੰਧਕ ਕਮੇਟੀ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਇਆ, ਜਿਸ ਨੇ ਪੂਰੇ ਪਿੰਡ ਦੀ ਪਰਿਕਰਮਾ ਕੀਤੀ ਅਤੇ ਸ਼ਾਮ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਸੰਪੰਨ ਹੋਇਆ।
ਇਸ ਬਾਰੇ ਜਾਣਕਾਰੀ ਦਿੰਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਨਗਰ ਕੀਰਤਨ ’ਚ ਪੰਥਕ ਢਾਡੀ ਜੱਥਾ ਭਾਈ ਚਰਨਜੀਤ ਸਿੰਘ ਜੜਤੌਲੀ ਵੱਲੋਂ ਗੁਰਮਤਿ ਇਤਿਹਾਸ ਦੀਆਂ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ ਤੇ ਕੀਰਤਨੀ ਜਥਾ ਭਾਈ ਲਖਵੀਰ ਸਿੰਘ ਰੂਹਾਨੀ ਰਾਜੋਆਣਾ ਖੁਰਦ ਵੱਲੋਂ ਰਸਭਿੰਨੇ ਗੁਰਮਤਿ ਕੀਰਤਨ ਨਾਲ ਸੰਗਤ ਦੀ ਹਾਜ਼ਰੀ ਭਰੀ ਗਈ।
ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਸਰਦਾਰਾ ਸਿੰਘ ਹੱਸਮੁੱਖ, ਦਵਿੰਦਰਦੀਪ ਕੌਰ ਅਤੇ ਗੁਰਵੀਰ ਕੌਰ ਵੱਲੋਂ ਪਾਠ ਤੇ ਕਵਿਤਾ ਰਾਹੀਂ ਸੰਗਤ ਨੂੰ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਕੇਵਲ ਸਿੰਘ ਚਹਿਲ, ਨਰਿੰਦਰ ਸਿੰਘ ਸੰਘੇੜਾ, ਕਾਮਰੇਡ ਪਿਰਤਪਾਲ ਸਿੰਘ ਬਿੱਟਾ, ਰਮਨਦੀਪ ਸਿੰਘ ਮਾਨ ਪੁਲਸੀਆਂ, ਜੀਤਾ ਚੱਕੀ ਵਾਲਾ, ਕਮਲ ਸਿੰਘ ਸੰਘੇੜਾ, ਗੁਰਮੀਤ ਸਿੰਘ ਬਾਠ, ਬਲਵਿੰਦਰ ਸਿੰਘ ਬਾਠ, ਗੁਰਦੀਪ ਸਿੰਘ ਸੰਘੇੜਾ, ਤੋਚੀ ਮਾਨ, ਜਸਵਿੰਦਰ ਸਿੰਘ ਜੱਸਾ ਬਾਠ, ਜਗਜੀਤ ਸਿੰਘ ਜੀਤਾ, ਕੁਲਦੀਪ ਸਿੰਘ ਦੋਧੀ ਤੇ ਬਲਵਿੰਦਰ ਸਿੰਘ (ਬੀਸੀ) ਆਦਿ ਹਾਜ਼ਰ ਸਨ।