ਨਗਰ ਕੌਂਸਲ ਪ੍ਰਧਾਨ ਪੂਜਾ ਰਾਣੀ ਨੇ ਕੀਤਾ ਓਪਨ ਜਿਮ ਦਾ ਉਦਘਾਟਨ
ਨਗਰ ਕੌਂਸਲ ਪ੍ਰਧਾਨ ਪੂਜਾ ਰਾਣੀ ਨੇ ਕੀਤਾ ਓਪਨ ਜਿਮ ਦਾ ਉਦਘਾਟਨ
Publish Date: Fri, 10 Apr 2026 06:08 PM (IST)
Updated Date: Fri, 10 Apr 2026 06:11 PM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਕੌਂਸਲ ਸਾਹਨੇਵਾਲ ਦੇ ਵਾਰਡ ਨੰਬਰ-13 ਚ ਵਿਕਾਸ ਕਾਰਜਾਂ ਦੇ ਕੰਮਾਂ ਚ ਹੋਰ ਤੇਜ਼ੀ ਲਿਆਉਣ ਲਈ ਨਗਰ ਕੌਂਸਲ ਦੇ ਪ੍ਰਧਾਨ ਪੂਜਾ ਰਾਣੀ, ਈਓ ਬਲਵੀਰ ਸਿੰਘ ਗਿੱਲ ਸਮੇਤ ਟ੍ਰੇਡ ਵਿੰਗ ਜ਼ਿਲ੍ਹਾ ਵਾਇਸ ਚੇਅਰਮੈਨ ਰਾਜਦੀਪ ਭਾਟੀਆ ਵੱਲੋਂ ਸਾਂਝੇ ਤੌਰ ਤੇ ਓਪਨ ਜਿਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪੂਜਾ ਰਾਣੀ ਅਤੇ ਰਾਜਦੀਪ ਭਾਟੀਆ ਵੱਲੋਂ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਕਸਬਾ ਸਾਹਨੇਵਾਲ ਅੰਦਰ ਕੈਬਨਿਟ ਮੰਤਰੀ ਦੀ ਅਗਵਾਈ ਹੇਠ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਕੰਮਾਂ ਜ਼ਮੀਨੀ ਪੱਧਰ ਤੇ ਚੱਲ ਰਹੇ ਹਨ ਅਤੇ ਇਸ ਤੋਂ ਇਲਾਵਾ ਸਾਹਨੇਵਾਲ ਨੂੰ ਆਉਣ ਵਾਲੀਆਂ ਲਿੰਕ ਸੜਕਾਂ ਦਾ ਕੰਮ ਵੀ ਵੱਡੇ ਪੱਧਰ ਤੇ ਚੱਲ ਰਹੇ ਹਨ। ਇਨ੍ਹਾਂ ਅੱਗੇ ਦੱਸਿਆ ਕਿ ਸਾਹਨੇਵਾਲ ਵਾਸੀਆਂ ਨੂੰ ਸਭ ਤੋਂ ਵੱਡੀ ਪ੍ਰਸ਼ਾਨੀ ਟ੍ਰੈਫਿਕ ਦੇ ਸਬੰਧ ਵਿਚ ਆਉਂਦੀ ਸੀ ਅਤੇ ਟ੍ਰੈਫਿਕ ਨੂੰ ਕੰਟਰੋਲ ਵਿਚ ਕਰਨ ਲਈ ਵੀ ਕੈਬਨਿਟ ਮੰਤਰੀ ਵੱਲੋਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਸ ਦਾ ਵੀ ਹੱਲ ਕਰਵਾਇਆ ਗਿਆ ਅਤੇ ਟ੍ਰੈਫਿਕ ਨੂੰ ਕਾਫੀ ਹੱਦ ਤੱਕ ਰੋਕਥਾਮ ਕੀਤਾ ਗਿਆ। ਇਸ ਮੌਕੇ ਕੌਂਸਲਰ ਕੁਲਵਿੰਦਰ ਕੌਰ ਧਾਲੀਵਾਲ, ਬਲਾਕ ਪ੍ਰਧਾਨ ਕੁਲਦੀਪ ਐਰੀ, ਬਲਵੰਤ ਸਿੰਘ ਨੰਦਪੁਰ, ਰਜਤ ਭਾਟੀਆ, ਗੁਰਪ੍ਰੀਤ ਸਿੰਘ ਗੋਰਾ, ਅਰਸ਼, ਲਵਲੀ ਭਾਟੀਆ ਰਿਤੂ, ਸੂਪੀਰ ਭਾਟੀਆ,ਰੀਆ ਭਾਟੀਆ, ਚੰਚਲ ਰਾਣੀ, ਸਿਰਜਨਾ ਭਾਟੀਆ, ਪ੍ਰਿੰਕਾ ਭਾਟੀਆ, ਸ਼ਮਸ਼ੇਰ ਸਿੰਘ, ਗਗਨ ਭਾਟੀਆ, ਪ੍ਰਦੀਪ ਕੌਰ, ਰਮਾ ਰਾਣੀ, ਕੋਮਲਪ੍ਰੀਤ, ਕੁਲਦੀਪ ਕੌਰ, ਹਰਜਿੰਦਰ ਕੌਰ, ਅਮਨਦੀਪ ਕੌਰ ਆਦਿ ਵਾਰਡ ਵਾਸੀ ਹਾਜ਼ਰ ਸਨ।