ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਨੌਜਵਾਨ ਨਾਲ ਕੀਤੀ ਲੁੱਟ
ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਨੌਜਵਾਨ ਨਾਲ ਕੀਤੀ ਲੁੱਟ
Publish Date: Tue, 24 Mar 2026 08:07 PM (IST)
Updated Date: Wed, 25 Mar 2026 04:11 AM (IST)

ਦਾਤ ਦੇ ਜ਼ੋਰ ’ਤੇ ਮੋਬਾਈਲ ਤੇ 2000 ਰੁਪਏ ਦੀ ਨਕਦੀ ਲੁੱਟੀ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਟਿੱਬਾ ਰੋਡ ਦੇ ਨਜ਼ਦੀਕ ਨਿਊ ਅਮਰਜੀਤ ਕਾਲੋਨੀ ਵਿੱਚ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਦਾਤ ਦੇ ਜ਼ੋਰ ’ਤੇ ਨੌਜਵਾਨ ਕੋਲੋਂ ਮੋਬਾਈਲ ਫੋਨ ਲੁੱਟ ਲਿਆ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਨਿਊ ਅਮਰਜੀਤ ਕਲੋਨੀ ਦੇ ਰਹਿਣ ਵਾਲੀ ਨੌਜਵਾਨ ਦੀ ਮਾਂ ਗੁੰਜਾ ਸ਼ਰਮਾ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਇੱਕ ਮੁਲਜਮ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਜਦ ਕਿ ਉਸ ਦਾ ਦੂਜਾ ਸਾਥੀ ਅਜੇ ਤੱਕ ਫਰਾਰ ਹੈ। ਗੁੰਜਾ ਸ਼ਰਮਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਵਾਰਦਾਤ ਵਾਲੇ ਦਿਨ ਉਸ ਦਾ ਲੜਕਾ ਘਰ ਦੇ ਬਾਹਰ ਖੜਾ ਮੋਬਾਈਲ ’ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਬਦਮਾਸ਼ ਉਸ ਦੇ ਲੜਕੇ ਕੋਲ ਆ ਕੇ ਰੁਕ ਗਏ। ਉਕਤ ਮੋਟਰਸਾਈਕਲ ਸਵਾਰਾਂ ਦੇ ਆਪਣੇ ਨਾਲ ਲਿਆਂਦੇ ਲੋਹੇ ਦੇ ਦਾਤ ਦੇ ਜ਼ੋਰ ’ਤੇ ਉਸ ਦੇ ਲੜਕੇ ਨੂੰ ਮਾਰ ਦੇਣ ਦਾ ਡਰ ਦਿਖਾ ਕੇ ਮੋਬਾਈਲ ਫੋਨ ਖੋਹਿਆ ਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤਕਰਤਾ ਮੁਤਾਬਕ ਮੋਬਾਈਲ ਦੇ ਕਵਰ ’ਚ 2000 ਰੁਪਏ ਵੀ ਰੱਖੇ ਸਨ, ਜੋ ਬਦਮਾਸ਼ ਆਪਣੇ ਨਾਲ ਲੈ ਗਏ ਹਨ। ਵਾਰਦਾਤ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਗੁਰਦਿਆਲ ਸਿੰਘ ਮੁਤਾਬਕ ਇਸ ਵਾਰਦਾਤ ਦੀ ਸ਼ਿਕਾਇਤ ਮਿਲਣ ਮਗਰੋਂ ਪੜਤਾਲ ਦੌਰਾਨ ਮੁਲਜ਼ਮ ਦੀ ਸ਼ਨਾਖਤ ਹਰਦੇਵ ਸਿੰਘ ਉਰਫ ਰਿੰਕੂ ਵਾਸੇ ਗੁਰੂ ਅਰਜਨ ਦੇਵ ਕਲੋਨੀ ਜਗੀਰਪੁਰ ਰੋਡ ਦੇ ਰੂਪ ਵਿੱਚ ਜਿਸ ਨੂੰ ਗ੍ਰਿਫਤਾਰ ਕਰਕੇ ਉਸਦੇ ਦੂਜੇ ਸਾਥੀ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਸ਼ੁਰੂਆਤੀ ਪੜਤਾਲ ਦੌਰਾਨ ਮੁਲਜਮ ਕੋਲੋਂ ਵਾਰਦਾਤ ਵਿੱਚ ਇਸਤੇਮਾਲ ਹੋਇਆ ਦਾਤ ਅਤੇ ਇੱਕ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ।