ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਦੇਖ ਰੇਖ ਹੇਠ ਹੋਈ ਮਹੀਨਾਵਾਰ ਸਾਹਿਤਕ ਮਿਲਣੀ
ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਦੇਖ ਰੇਖ ਹੇਠ ਹੋਈ ਮਹੀਨਾਵਾਰ ਸਾਹਿਤਕ ਮਿਲਣੀ
Publish Date: Mon, 06 Apr 2026 06:13 PM (IST)
Updated Date: Mon, 06 Apr 2026 06:16 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗਿੱਲ ਰੋਡ ਸਥਿੱਤ ਕੈਰੀਅਰ ਕਾਲਜ ਦੇ ਦਫਤਰ ਵਿਖੇ ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਦੇਖ ਰੇਖ ਹੇਠ ਵਿਸਾਖੀ ਨੂੰ ਸਮਰਪਿਤ ਸ੍ਰੋਮਣੀ ਲਿਖਾਰੀ ਬੋਰਡ ਪੰਜਾਬ ਦੀ ਮਹੀਨਾਵਾਰ ਸਾਹਿਤਕ ਮਿਲਣੀ ਹੋਈ ਜਿਸ ਦਾ ਆਗਾਜ਼ ਬੋਰਡ ਦੇ ਜਨਰਲ ਸਕੱਤਰ ਅਤੇ ਗਾਇਕ ਪ੍ਰਮਿੰਦਰ ਸਿੰਘ ਅਲਬੇਲਾ ਦੀ ਇੱਕ ਰਚਨਾ ਉਜੜੇ ਬਾਗ ਨਾਲ ਕੀਤਾ ਗਿਆ। ਉਚੇਚੇ ਤੌਰ ’ਤੇ ਸ਼ਿਰਕਤ ਕਰਨ ਵਾਲੇ ਰੇਲਵੇ ਦੇ ਸੇਵਾ ਮੁਕਤ ਅਫਸਰ ਅਤੇ ਪੰਥਕ ਕਵੀ ਭੁਪਿੰਦਰ ਸਿੰਘ ਸੈਣੀ ਨੇ ਮਹਿਮਾ ਗੁਰੂ ਗੋਬਿੰਦ ਸਿੰਘ ਕੀ ਅਤੇ ਗਾਇਕ ਜਗਦੇਵ ਸਿੰਘ ਜੱਗਾ ਜਮਾਲ ਪੁਰੀ ਨੇ ਸਤਿਗੁਰੂ ਦਸ਼ਮੇਸ਼ ਪਿਤਾ ਜੀ ਆਖਦੇ ਧਾਰਮਿਕ ਗੀਤ ਨਾਲ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਯਤਨ ਕੀਤਾ। ਕਵੀ ਚਰਨਜੀਤ ਸਿੰਘ ਚੰਨ ਨੇ ਇੱਕ ਕਵਿਤਾ ਰਾਹੀਂ ਆਪਣੀ ਹਾਜ਼ਰੀ ਲਵਾਈ। ਉਸਤਾਦ ਕਵੀ ਹਰਦੇਵ ਸਿੰਘ ਕਲਸੀ ਨੇ ਬੋਰਡ ਦੇ ਸੰਸਥਾਪਕ ਸਵ. ਅਵਤਾਰ ਸਿੰਘ ਤੂਫਾਨ ਬਾਰੇ ਲਿਖਿਆ ਕਾਵਿਕ ਜੀਵਨਨਾਮਾ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਉੱਘੇ ਗੀਤਕਾਰ ’ਤੇ ਗਾਇਕ ਸੰਧੇ ਸੁਖਬੀਰ ਵੱਲੋਂ ਪੇਸ਼ ਦੋਗਲੇ ਤੇ ਇਖਲਾਕੋਂ ਡਿੱਗੇ ਵਿਅਕਤੀਆਂ ਨੂੰ ਮਿਹਣਾ ਦਿੰਦੀ ਕਵਿਤਾ ਸਭ ਦੀ ਖਿੱਚ ਦਾ ਕੇਂਦਰ ਰਹੀ। ਗ਼ਜ਼ਲ-ਗੋ ਹਰਦੀਪ ਬਿਰਦੀ ਵੱਲੋਂ ਹਿੰਮਤ ਦੇ ਨਾਲ ਰੱਖੀਂ ਰਚਨਾ ਨੇ ਨਿਵੇਕਲੇ ਅੰਦਾਜ਼ ਵਿੱਚ ਪੜ੍ਹ ਕੇ ਖੂਬ ਦਾਦ ਲਈ। ਅੰਤ ਵਿੱਚ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਹਾਜ਼ਰ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਸਹਿਯੋਗ ਦੇਣ ਲਈ ਉਨ੍ਹਾਂ ਤੂਫ਼ਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਦੇ ਅਮਰਪ੍ਰੀਤ ਕੌਰ ਅਤੇ ਸਹਾਇਕ ਵਿਜੇ ਕਲਿਆਣ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।