ਮਹੱਲਾ ਸਿੱਖ ਕੌਮ ਦੇ ਨਿਆਰੇਪਣ ਦਾ ਪ੍ਰਤੀਕ : ਜਥੇਦਾਰ ਗੜਗੱਜ
ਮੁੁਹੱਲਾ ਸਿੱਖ ਕੌਮ ਦੇ ਅੱਡਰੇ ਤੇ ਨਿਆਰੇਪਣ ਦਾ ਪ੍ਰਤੀਕ: ਜੱਥੇਦਾਰ ਗੜਗੱਜ
Publish Date: Tue, 24 Feb 2026 07:05 PM (IST)
Updated Date: Wed, 25 Feb 2026 04:10 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਕੁੁਲਦੀਪ ਸਿੰਘ ਗੜਗੱਜ ਦਾ ਸ਼ਹਿਰ ਦੀਆਂ ਸਿੱਖ ਸੰਗਤਾਂ ਨੇ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ। ਇਸ ਮੌਕੇ ਨਿਹੰਗ ਬਾਬਾ ਸੁਖਦੇਵ ਸਿੰਘ ਵੱਲੋਂ ਜੱਥੇਦਾਰ ਗੜਗੱਜ ਦਾ ਉਚੇਚੇ ਤੌਰ ’ਤੇ ਸਨਮਾਨ ਵੀ ਕੀਤਾ ਗਿਆ। ਗੜਗੱਜ ਨਿਹੰਗ ਸਿੰਘਾਂ ਵਲੋਂ ਕੱਲ ਕੱਢੇ ਜਾਣ ਵਾਲੇ ਮਹੱਲੇ ਨੂੰ ਲੈ ਕੇ ਪ੍ਰਬੰਧਕਾਂ ਨੂੰ ਥਾਪੜਾ ਦੇਣ ਪੁੱਜੇ ਸਨ। ਇਸ ਮੌਕੇ ਜਥੇਦਾਰ ਗੜਗੱਜ ਨੇ ਆਖਿਆ ਕਿ ਹੋਲਾ ਮਹੱਲਾ ਜੰਗੀ ਕਰਤੱਬ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਦੁਸ਼ਟ ਲੋਕਾਂ ਲਈ ਖੌਫ ਦਾ ਪ੍ਰਤੀਕ ਹੈ, ਜਦਕਿ ਗਰੀਬ ਸਿਖਨ ਲਈ ਹੌਸਲੇ ਤੇ ਜਜ਼ਬੇ ਦਾ ਪ੍ਰਤੀਕ ਹੈ। ਜੱਥੇਦਾਰ ਨੇ ਆਖਿਆ ਕਿ ਚੜਦੀ ਕਲਾ ਵਾਲੀਆਂ ਕੌਮਾਂ ਮਹੱਲੇ ਕੱਢਦੀਆਂ ਹਨ, ਸਿੱਖ ਕੌਮ ਹਮੇਸ਼ਾ ਹੀ ਚੜ੍ਹਦੀ ਕਲਾ ’ਚ ਰਹੀ ਹੈ ਤੇ ਹੋਲਾ ਮਹੱਲਾ ਸਿੱਖਾਂ ਦੇ ਅੱਡਰੇ ਤੇ ਨਿਆਰੇਪਣ ਦਾ ਪ੍ਰਤੀਕ ਹੈ। ਇਸ ਮੌਕੇ ਜੱਥੇਦਾਰ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ ਨਾਨਕਸਰ ਸੰਪਰਦਾਇ ਦੇ ਬਾਬਾ ਘਾਲਾ ਸਿੰਘ ਦੀ ਵਾਪਿਸ ਲਈ ਸੁਰੱਖਿਆ ਦੀ ਸਖਤਾ ਸ਼ਬਦਾਂ ’ਚ ਨਿੰਦਾ ਕਰਦਿਆਂ ਇਸਨੂੰ ਤਾਨਾਸ਼ਾਹੀ ਫੁਰਮਾਨ ਦੱਸਿਆ।