‘ਆਪ’ ਦੇ ਟਰੇਡ ਵਿੰਗ ਦੀਆਂ ਮੀਟਿੰਗਾਂ ’ਚ ਵਿਧਾਇਕ ਸਿੱਧੂ ਨੇ ਸੁਣੀਆਂ ਵਪਾਰੀਆਂ ਦੀਆਂ ਮੁਸ਼ਕਲਾਂ
ਹਲਕਾ ਆਤਮ ਨਗਰ ’ਚ ਆਪ ਦੇ ਟਰੇਡ ਵਿੰਗ ਦੀਆਂ ਮੀਟਿੰਗਾਂ ’ਚ ਵਿਧਾਇਕ ਸਿੱਧੂ ਨੂੰ ਸੁਣੀਆਂ ਵਪਾਰੀਆਂ ਦੀਆਂ ਮੁਸ਼ਕਿਲਾਂ
Publish Date: Wed, 18 Mar 2026 09:32 PM (IST)
Updated Date: Thu, 19 Mar 2026 04:13 AM (IST)

- ਮੁਸ਼ਕਲਾਂ ਦੇ ਜਲਦ ਨਿਪਟਾਰੇ ਦਾ ਵਪਾਰੀਆਂ ਨੂੰ ਦਿੱਤਾ ਭਰੋਸਾ ਫੋਟੋ ਨੰਬਰ- 35 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਵਪਾਰੀਆਂ ਦੀਆਂ ਸਮੱਸਿਆਵਾਂ ਜਾਨਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਆਤਮ ਨਗਰ ਦੇ ਟਰੇਡ ਕਮਿਸ਼ਨ ਵੱਲੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਭਗਵਾਨ ਚੌਂਕ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਹਲਕੇ ਦੀਆਂ ਮਾਰਕੀਟ ਅਤੇ ਸਨਅਤੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਕਾਰਸਬਾਰ ਕਰਨ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਧਾਇਕ ਸਿੱਧੂ ਨੂੰ ਜਾਣੂ ਕਰਵਾਇਆ। ਜਿਸ ਤੇ ਵਿਧਾਇਕ ਵਪਾਰੀਆਂ ਵੱਲੋਂ ਦੱਸੀਆਂ ਸਮੱਸਿਆਵਾਂ ਵਿੱਚੋਂ ਕਾਫੀ ਸਮੱਸਿਆਵਾਂ ਦਾ ਚੱਲਦੀ ਮੀਟਿੰਗ ਵਿੱਚ ਹੀ ਹੱਲ ਕਰਵਾ ਦਿੱਤਾ ਅਤੇ ਰਹਿੰਦੀਆਂ ਦਾ ਜਲਦ ਨਿਪਟਾਰਾ ਕਰਵਾਉਣ ਦਾ ਭਰੌਸਾ ਦਿੱਤਾ। ਮੀਟਿੰਗ ਦੌਰਾਨ ਆਪ ਦੇ ਸੂਬਾ ਸਕੱਤਰ ਸਾਹਿਲ ਅਗਰਵਾਲ, ਕੌਂਸਲਰ ਸੋਹਣ ਸਿੰਘ ਗੋਗਾ, ਸਾਬਕਾ ਕੌਂਸਲਰ ਪਰਮਿੰਦਰ ਸਿੰਘ ਮਠਾੜੂ ਸੋਮਾ, ਜ਼ਿਲ੍ਹਾ ਵਾਈਸ ਚੇਅਰਮੈਨ ਰੋਹਿਤ ਵਰਮਾ, ਹਲਕਾ ਆਤਮ ਨਗਰ ਟਰੇਡ ਕਮਿਸ਼ਨ ਦੇ ਚੇਅਰਮੈਨ ਮਨਪ੍ਰੀਤ ਸਿੰਘ ਉਚੇਚੇ ਤੌਰ ’ਤੇ ਹਾਜ਼ਰ ਸਨ। ਆਪ ਟਰੇਡ ਕਮਿਸ਼ਨ ਹਲਕਾ ਆਤਮ ਨਗਰ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਵਪਾਰੀ ਸਰਕਾਰ ਦੀ ਰੀੜ ਦੀ ਹੱਡੀ ਹਨ ਤੇ ਆਪ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਖੁਦ ਉਨ੍ਹਾਂ ਦੇ ਦਰਵਾਜੇ ਤੇ ਦਸਤਕ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਤੁਹਾਡੇ ਵੱਲੋਂ ਦੱਸੀਆਂ ਗਈਆਂ ਸਮੱਸਿਵਾਵਾਂ ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਾਰਮਰ, ਤਹਿਬਜ਼ਾਰੀ ਨਾਲ ਸਬੰਧਤ ਮਸਲੇ, ਟ੍ਰੈਫਿਕ ਅਤੇ ਬਾਜ਼ਾਰਾਂ ਵਿੱਚ ਸੁਰੱਖਿਆ ਦੀ ਘਾਟ, ਜੀਐਸਟੀ ਰਿਫੰਡ, ਨਗਰ ਨਿਗਮ ਦੀਆਂ ਕਿਰਾਏ ’ਤੇ ਚੱਲ ਰਹੀਆਂ ਦੁਕਾਨਾਂ ਦੀ ਮਲਕੀਅਤ ਦੇ ਹੱਕ ਸਮੇਤ ਹੋਰਨਾਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ। ਟਰੇਡ ਕਮਿਸ਼ਨ ਹਲਕਾ ਆਤਮ ਨਗਰ ਦੀ ਦੂਸਰੀ ਮੀਟਿੰਗ ਵਾਰਡ ਨੰਬਰ 48 ਅਧੀਨ ਫੇਸ-1 ਦੁੱਗਰੀ ਵਿਖੇ ਹੋਈ। ਜਿੱਥੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਨਾਲ ਹਲਕਾ ਆਤਮ ਨਗਰ ਵਪਾਰ ਕਮਿਸ਼ਨ ਦੇ ਚੇਅਰਮੈਨ ਮਨਪ੍ਰੀਤ ਸਿੰਘ ਨੇ ਜੀਐਸਟੀ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਨਿਗਮ, ਫੂਡ ਸਪਲਾਈ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਵਪਾਰੀਆਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗ ਨੂੰ ਮੁੜ ਪੈਰਾਂ ਸਿਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਅਣਥੱਕ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਵਿੱਚ ਵੱਧ ਤੋਂ ਵੱਧ ਨਿਵੇਸ਼ ਲਿਆਂਦਾ ਜਾ ਸਕੇ। ਉਨ੍ਹਾਂ ਦੱਸਿਆ ਕਿ ਬੀਤੇ ਸਾਲਾਂ ਦੌਰਾਨ ਪੰਜਾਬ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਲਿਆਂਦਾ ਗਿਆ ਜਿਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਮੌਕੇ ਕੌਂਸਲਰ ਸੋਹਣ ਸਿੰਘ ਗੋਗਾ, ਸਾਬਕਾ ਕੌਂਸਲਰ ਪਰਮਿੰਦਰ ਸਿੰਘ ਮਠਾੜੂ ਸੋਮਾ, ਸੋਸ਼ਲ ਮੀਡੀਆ ਵਿੰਗ ਦੇ ਜ਼ਿਲ੍ਹਾ ਇੰਚਾਰਜ ਗੁਰਪ੍ਰੀਤ ਸਿੰਘ ਰਾਜਾ, ਬਲਾਕ ਪ੍ਰਧਾਨ ਵਿਪਨ ਸੇਠੀ, ਹਲਕਾ ਆਤਮ ਨਗਰ ਦੇ ਟਰੇਡ ਕਮਿਸ਼ਨ ਦੇ ਸਮੂਹ ਮੈਂਬਰ ਅਤੇ ਵਿਧਾਇਕ ਦੇ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਸਮੇਤ ਵੱਡੀ ਗਿਣਤੀ ’ਚ ਵਪਾਰੀ ਹਾਜ਼ਰ ਸਨ।