ਵਿਧਾਇਕ ਇਆਲੀ ਵੱਲੋਂ ਗਰਾਉਂਡ ਦੇ ਨਵੀਨੀਕਰਨ ਦਾ ਕੰਮ ਸ਼ੁਰੂ
ਵਿਧਾਇਕ ਇਆਲੀ ਨੇ ਫੁੱਟਬਾਲ ਗਰਾਉਂਡ ਦੇ ਨਵੀਨੀਕਰਨ ਦਾ ਕੰਮ ਕਰਵਾਇਆ ਸ਼ੁਰੂ
Publish Date: Wed, 21 Jan 2026 07:16 PM (IST)
Updated Date: Thu, 22 Jan 2026 04:10 AM (IST)

ਕਲੱਬ ਨੂੰ ਦਿੱਤੀ 2 ਲੱਖ ਰੁਪਏ ਦੀ ਵਿੱਤੀ ਮਦਦ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਬੁੱਧਵਾਰ ਸਥਾਨਕ ਸ਼ਹਿਰ ਵਿਖੇ ਅਜੀਤਸਰ ਵੈਲਫੇਅਰ ਕਲੱਬ ਵੱਲੋਂ ਫੁੱਟਬਾਲ ਗਰਾਊਂਡ ਦੇ ਕਰਵਾਏ ਜਾ ਰਹੇ ਨਵੀਨੀਕਰਨ ਲਈ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਕਲੱਬ ਦੇ ਮੈਂਬਰਾਂ ਵੱਲੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੋਂ ਨਵੀਨੀਕਰਣ ਲਈ ਸੇਧ ਅਤੇ ਮਦਦ ਦੀ ਮੰਗ ਕੀਤੀ ਤਾਂ ਉਹਨਾਂ ਨੇ ਆਪਣੀ ਨਿੱਜੀ ਜੇਬ ਚੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਖੇਡ ਗਰਾਉਂਡ ਦੇ ਨਵੀਨੀ ਕਰਨ ਲਈ ਦੇਣ ਦਾ ਐਲਾਨ ਕੀਤਾ। ਉਨ੍ਹਾਂ ਖੇਡ ਗਰਾਉਂਡ ਬਾਰੇ ਜਾਣਕਾਰੀ ਲਈ ਅਤੇ ਭਰੋਸਾ ਦਿੱਤਾ ਕਿ ਕਲੱਬ ਨੂੰ ਅਗਾਊ ਵੀ ਜੇਕਰ ਕੋਈ ਲੋੜ ਹੋਈ ਤਾਂ ਉਹ ਵੱਧ ਚੜ੍ਹ ਕੇ ਸਹਿਯੋਗ ਦੇਣਗੇ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ, ਜਿਸ ਲਈ ਸ਼ਹਿਰ ਵਾਸੀਆਂ ਨੂੰ ਵੀ ਦਿਲ ਖੋਲ੍ਹਕੇ ਮਦਦ ਕਰਨੀ ਚਾਹੀਦੀ ਹੈ। ਕਿਉਂਕਿ ਨੌਜਵਾਨਾਂ ਲਈ ਖੇਡਾਂ ਹੀ ਇੱਕ ਮਾਤਰ ਜਰੀਆ ਹਨ, ਜਿਹੜੀਆਂ ਉਨ੍ਹਾਂ ਨੂੰ ਨਿਰੋਗ ਸਰੀਰ ਅਤੇ ਆਤਮਿਕ ਤੌਰ ਤੇ ਮਜ਼ਬੂਤ ਰੱਖਦੀਆਂ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਵਿਧਾਇਕ ਇਆਲੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਖੇਡ ਗਰਾਉਂਡ ਵਿੱਚ ਜਿੱਥੇ ਉੱਚ ਕੁਆਇਲਟੀ ਦਾ ਘਾਹ ਲਗਾਇਆ ਜਾਵੇਗਾ, ਉੱਥੇ ਹੀ ਅਜੀਤਸਰ ਵੈਲਫੇਅਰ ਕਲੱਬ ਦੇ ਨਾਂ ’ਤੇ ਅੰਡਰ-14-17 ਅਤੇ ਇਸਤੋਂ ਵੱਧ ਉਮਰ ਦੇ ਖਿਡਾਰੀਆਂ ਦੇ ਨਾਂ ’ਤੇ ਫੁੱਟਬਾਲ ਕਲੱਬ , ਕਬੱਡੀ ਕਲੱਬ ਅਤੇ ਬਾਲੀਵਾਲ ਕਲੱਬ ਤਿਆਰ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਚੇਅਰਮੈਨ ਡਾ. ਅਮਰਜੀਤ ਸਿੰਘ ਮੁੱਲਾਂਪੁਰ, ਚੇਅਰਮੈਨ ਧਰਮਿੰਦਰ ਸਿੰਘ, ਉਪ ਪ੍ਰਧਾਨ ਕਰਨਦੀਪ ਸਿੰਘ, ਹਰਮਿੰਦਰ ਸਿੰਘ ਕਲੇਰ, ਗੁਰਪ੍ਰੀਤ ਸਿੰਘ ਐਡਵੋਕੇਟ, ਜਗਦੀਪ ਸਿੰਘ, ਕੁਲਦੀਪ ਸਿੰਘ ਸੇਖੋਂ, ਅਮਰਜੀਤ ਸਿੰਘ, ਹਰਪ੍ਰੀਤ ਰਾਜਾ, ਦਿਲਪ੍ਰੀਤ ਸਿੰਘ, ਨਵਜੋਤ ਸਿੰਘ ਅਤੇ ਗੁਰਦੁਆਰਾ ਪ੍ਰਧਾਨ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।