ਨਬਾਲਿਗਾ ਲਾਪਤਾ, ਅਣਪਛਾਤਾ ਨਾਮਜ਼ਦ
ਨਬਾਲਿਗ ਲੜਕੀ ਅਚਾਨਕ ਹੋਈ ਲਾਪਤਾ
Publish Date: Sat, 14 Mar 2026 09:13 PM (IST)
Updated Date: Sun, 15 Mar 2026 04:19 AM (IST)
* ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਮਿਲਿਆ ਕੋਈ ਸੁਰਾਗ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਮੁਹੱਲਾ ਆਜ਼ਾਦ ਨਗਰ ਦੀ ਗਲੀ ਨੰਬਰ 2 ਵਿਚੋਂ ਸ਼ੱਕੀ ਹਾਲਾਤ ’ਚ ਇਕ 14 ਸਾਲਾਂ ਨਾਬਾਲਿਗ ਲੜਕੀ ਅਚਾਨਕ ਲਾਪਤਾ ਹੋ ਗਈ। ਇਸ ਮਾਮਲੇ ਸਬੰਧੀ ਥਾਣਾ ਡਾਬਾ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਧੀ 10 ਮਾਰਚ ਨੂੰ ਘਰ ਦੇ ਬਾਹਰੋਂ ਅਚਾਨਕ ਲਾਪਤਾ ਹੋ ਗਈ। ਕਈ ਦਿਨਾਂ ਤੱਕ ਲੜਕੀ ਦੀ ਤਲਾਸ਼ ਕੀਤੀ ਗਈ, ਪਰ ਉਨ੍ਹਾਂ ਨੂੰ ਬੱਚੀ ਸਬੰਧੀ ਕੋਈ ਸੂਚਨਾ ਨਾ ਮਿਲ ਸਕੀ। ਲਾਪਤਾ ਹੋਈ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਨ੍ਹਾਂ ਦੀ ਲੜਕੀ ਨੂੰ ਕਿਸੇ ਵਿਅਕਤੀ ਨੇ ਆਪਣੇ ਖਾਸ ਮਕਸਦ ਲਈ ਲੁਕਾ ਕੇ ਰੱਖਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਡਾਬਾ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।