ਸ਼ੱਕੀ ਹਾਲਾਤ ’ਚ ਗਾਇਬ ਹੋਈ ਨਾਬਾਲਿਗ ਲੜਕੀ
ਸ਼ੱਕੀ ਹਾਲਾਤ ਵਿੱਚ ਗਾਇਬ ਹੋਈ ਨਾਬਾਲਿਗ ਲੜਕੀ
Publish Date: Sun, 29 Mar 2026 08:06 PM (IST)
Updated Date: Mon, 30 Mar 2026 04:12 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਦੇ ਆਜ਼ਾਦ ਨਗਰ ਇਲਾਕੇ ਵਿੱਚ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਈ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਮਾਡਲ ਟਾਊਨ ਪੁਲਿਸ ਨੇ ਲਾਪਤਾ ਹੋਈ ਲੜਕੀ ਦੇ ਪਿਤਾ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਨਾਬਾਲਿਗਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਕਰਤਾ ਮੁਤਾਬਕ ਘਟਨਾ ਵਾਲੇ ਦਿਨ ਉਹ ਰੋਜ਼ ਦੀ ਤਰ੍ਹਾਂ ਪਰਿਵਾਰ ਸਮੇਤ ਖਾਣਾ ਖਾ ਕੇ ਸੌ ਗਿਆ। ਅਗਲੇ ਦਿਨ ਸਵੇਰੇ ਕਰੀਬ ਸਢੇ ਵਜੇ ਪਰਿਵਾਰ ਨੀਂਦ ਤੋਂ ਉੱਠਿਆ ਤਾਂ ਵੇਖਿਆ ਕਿ ਉਨ੍ਹਾਂ ਦੀ ਕਰੀਬ 16 ਸਾਲ ਦੀ ਨਾਬਾਲਿਗ ਲੜਕੀ ਘਰ ’ਚ ਮੌਜੂਦ ਨਹੀਂ ਸੀ। ਉਨ੍ਹਾਂ ਆਪਣੇ ਪੱਧਰ ’ਤੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਆਂਢ-ਗੁਆਂਢ ਤੇ ਰਿਸ਼ਤੇਦਾਰੀ ’ਚ ਪਤਾ ਕਰਨ ਦੇ ਬਾਵਜੂਦ ਲੜਕੀ ਬਾਰੇ ਕੋਈ ਸੁਰਗ ਹੱਥ ਨਾ ਲੱਗਾ। ਉਨ੍ਹਾਂ ਉਕਤ ਮਾਮਲਾ ਪੁਲਿਸ ਦੇ ਧਿਆਨ ’ਚ ਲਿਆਉਂਦੇ ਹੋਏ ਖਦਸ਼ਾ ਜ਼ਾਹਰ ਕੀਤਾ ਕਿ ਉਸ ਦੀ ਲੜਕੀ ਨੂੰ ਕੋਈ ਅਣਪਛਾਤਾ ਵਿਅਕਤੀ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ।