ਵਿਆਹ ਦਾ ਝਾਂਸਾ ਦੇ ਕੇ ਵਰਗਲਾਈ ਨਾਬਾਲਿਗਾ
ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗ ਲਾਈ ਨਾਬਾਲਿਗ ਲੜਕੀ
Publish Date: Mon, 09 Mar 2026 09:57 PM (IST)
Updated Date: Tue, 10 Mar 2026 04:10 AM (IST)

ਪਿਤਾ ਦੇ ਬਿਆਨ ਉੱਪਰ ਮੁਲਜ਼ਮ ਖਿਲਾਫ ਪਰਚਾ ਦਰਜ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਬਹਾਦਰ ਕੇ ਰੋਡ ਇਲਾਕੇ ਵਿੱਚ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਲੈ ਜਾਣ ਵਾਲੇ ਮੁਲਜ਼ਮ ਖਿਲਾਫ ਥਾਣਾ ਬਸਤੀ ਜੋਧੇਵਾਲ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਵਰਗਲਾਈ ਗਈ ਨਾਬਾਲਿਗ ਲੜਕੀ ਦੇ ਪਿਤਾ ਦੇ ਬਿਆਨ ਉੱਪਰ ਦਸਮੇਸ਼ਪੁਰੀ ਦੇ ਰਹਿਣ ਵਾਲੇ ਕੁੰਦਨ ਨਾਮ ਦੇ ਮੁਲਜ਼ਮ ਖ਼ਿਲਾਫ਼ ਦਰਜ ਕੀਤਾ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦੀ ਕਰੀਬ 14 ਸਾਲ ਦੀ ਨਾਬਾਲਿਗ ਲੜਕੀ ਰੋਜ਼ ਦੀ ਤਰ੍ਹਾਂ ਸਕੂਲ ਜਾਣ ਲਈ ਕਰੋ ਗਈ ਸੀ ਪਰ ਛੁੱਟੀ ਹੋਣ ਮਗਰੋਂ ਘਰ ਵਾਪਸ ਨਹੀਂ ਆਈ। ਦੇਰ ਸ਼ਾਮ ਤੱਕ ਇੰਤਜ਼ਾਰ ਕਰਨ ਮਗਰੋਂ ਪਰਿਵਾਰ ਨੇ ਆਪਣੇ ਪੱਧਰ ਤੇ ਨਾਬਾਲਿਗਾ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਦਸ਼ਮੇਸ਼ਪੁਰੀ ਦਾ ਰਹਿਣ ਵਾਲਾ ਕੁੰਦਨ ਉਸ ਦੀ ਲੜਕੀ ਉੱਪਰ ਮਾੜੀ ਨਜ਼ਰ ਰੱਖਦਾ ਸੀ ਸ਼ਿਕਾਇਤ ਕਰਤਾ ਨੇ ਖਦਸ਼ਾ ਜਾਹਰ ਕੀਤਾ ਕੀ ਮੁਲਜ਼ਮ ਕੁੰਦਨ ਹੀ ਉਸ ਦੀ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ। ਅਜਿਹੇ ਹੀ ਇੱਕ ਹੋਰ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਗੁੰਮਸ਼ੁਦਗੀ ਸਬੰਧੀ ਇੱਕ ਹੋਰ ਮਾਮਲਾ ਦਰਜ ਕੀਤਾ ਹੈ। ਮੁਹੱਲਾ ਫਤਿਹਗੰਜ ਦੇ ਰਹਿਣ ਵਾਲੇ ਸ਼ਿਕਾਇਤ ਕਰਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸ ਦੀ ਕਰੀਬ 17 ਸਾਲ ਦੀ ਨਾਬਾਲਿਗ ਲੜਕੀ ਘਾਟੀ ਮੁਹੱਲਾ ਵਿਖੇ ਕੱਪੜੇ ਦੀ ਪੈਕਿੰਗ ਦਾ ਕੰਮ ਕਰਦੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਰੋਜ਼ ਦੀ ਤਰ੍ਹਾਂ ਕੰਮ ਕਰਨ ਲਈ ਘਰੋਂ ਦੁਕਾਨ ਤੇ ਗਈ ਸੀ ਅਤੇ ਕਰੀਬ 3 ਵਜੇ ਦੁਕਾਨ ਤੋਂ ਹੀ ਬਿਨ੍ਹਾਂ ਪਰਿਵਾਰ ਵਾਲਿਆਂ ਨੂੰ ਦੱਸੇ ਕਿੱਧਰੇ ਚਲੀ ਗਈ। ਕਾਫੀ ਦੇਰ ਤੱਕ ਲੜਕੀ ਘਰ ਵਾਪਸ ਨਹੀਂ ਆਈ ਤਾਂ ਉਨ੍ਹਾਂ ਆਪਣੇ ਪੱਧਰ ਤੇ ਨਾਬਾਲਿਗ ਦੀ ਭਾਲ ਵਿੱਚ ਭੱਜ ਦੌੜ ਸ਼ੁਰੂ ਕਰ ਦਿੱਤੀ। ਕਾਫੀ ਭਾਲ ਕਰਨ ਦੇ ਬਾਵਜੂਦ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਉਨ੍ਹਾਂ ਇਹ ਮਾਮਲਾ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਖਦਸ਼ਾ ਜਾਹਰ ਕੀਤਾ ਕਿ ਕਿਸੇ ਨੇ ਉੱਸ ਦੀ ਧੀ ਨੂੰ ਨਿੱਜੀ ਸਵਾਰਥ ਲਈ ਆਪਣੇ ਕਬਜ਼ੇ ਵਿੱਚ ਅਗ਼ਵਾ ਕਰਕੇ ਰੱਖਿਆ ਹੈ।