ਗੁਆਂਢੀ ਬਣਿਆ ਹੈਵਾਨ: ਘਰ 'ਚ ਇਕੱਲੇ ਦੇਖ 7 ਸਾਲ ਦੀ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ, ਇਲਾਕੇ 'ਚ ਭਾਰੀ ਰੋਸ
ਸਥਾਨਕ ਜੀਵਨ ਨਗਰ ਇਲਾਕੇ ਵਿੱਚ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਨੂੰ ਉਸ ਦੇ ਗੁਆਂਢੀ ਨੇ ਹੀ ਘਰ ਲਿਜਾ ਕੇ ਅਸ਼ਲੀਲ ਹਰਕਤਾਂ ਕੀਤੀਆਂ। ਮੁਲਜ਼ਮ ਨੇ ਪੀੜਿਤ ਨਬਾਲਿਗਾ ਅਤੇ ਉਸ ਦੇ ਭਰਾ ਨੂੰ ਮਾਪਿਆਂ ਦੀ ਗੈਰ ਹਾਜ਼ਰੀ ਵਿੱਚ ਆਪਣੇ ਘਰ ਸੱਦ ਕੇ ਇਹ ਕਰਤੂਤ ਅੰਜਾਮ ਦਿੱਤੀ। ਹਾਲਾਂਕਿ ਪੀੜਤਾਂ ਦੀ ਮਾਂ ਮੌਕੇ ਤੇ ਪੁੱਜ ਗਈ ਅਤੇ ਆਪਣੀ ਬੱਚੀ ਨੂੰ ਮੁਲਜ਼ਮ ਦੇ ਚੁੰਗਲ ਵਿੱਚੋਂ ਛੁਡਾ ਲਿਆਈ।
Publish Date: Mon, 05 Jan 2026 12:08 PM (IST)
Updated Date: Mon, 05 Jan 2026 12:14 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਸਥਾਨਕ ਜੀਵਨ ਨਗਰ ਇਲਾਕੇ ਵਿੱਚ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਨੂੰ ਉਸ ਦੇ ਗੁਆਂਢੀ ਨੇ ਹੀ ਘਰ ਲਿਜਾ ਕੇ ਅਸ਼ਲੀਲ ਹਰਕਤਾਂ ਕੀਤੀਆਂ। ਮੁਲਜ਼ਮ ਨੇ ਪੀੜਿਤ ਨਬਾਲਿਗਾ ਅਤੇ ਉਸ ਦੇ ਭਰਾ ਨੂੰ ਮਾਪਿਆਂ ਦੀ ਗੈਰ ਹਾਜ਼ਰੀ ਵਿੱਚ ਆਪਣੇ ਘਰ ਸੱਦ ਕੇ ਇਹ ਕਰਤੂਤ ਅੰਜਾਮ ਦਿੱਤੀ। ਹਾਲਾਂਕਿ ਪੀੜਤਾਂ ਦੀ ਮਾਂ ਮੌਕੇ ਤੇ ਪੁੱਜ ਗਈ ਅਤੇ ਆਪਣੀ ਬੱਚੀ ਨੂੰ ਮੁਲਜ਼ਮ ਦੇ ਚੁੰਗਲ ਵਿੱਚੋਂ ਛੁਡਾ ਲਿਆਈ।
ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਜਤਿੰਦਰ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਪਰਚਾ ਦਰਜ ਕਰਕੇ ਮੁਲਜ਼ਮ ਨੂੰ ਮੌਕੇ ਤੇ ਗ੍ਰਿਫਤਾਰ ਵੀ ਕਰ ਲਿਆ ਹੈ। ਪੁਲਿਸ ਨੇ ਇਹ ਮਾਮਲਾ ਪੀੜਿਤ ਨਾਬਾਲਿਗਾ ਦੀ ਮਾਂ ਦੇ ਬਿਆਨ ਉੱਪਰ ਦਰਜ ਕੀਤਾ। ਸ਼ਿਕਾਇਤ ਕਰਤਾ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਘਰ ਦਾ ਸਮਾਨ ਲੈਣ ਲਈ ਸ਼ੇਰਪੁਰ ਮਾਰਕੀਟ ਗਈ ਹੋਈ ਸੀ, ਇਸ ਦੌਰਾਨ ਉਸ ਦੀ 7 ਸਾਲ ਦੀ ਨਾਬਾਲਿਗ ਲੜਕੀ ਅਤੇ ਪੰਜ ਸਾਲ ਦਾ ਲੜਕਾ ਘਰ ਵਿੱਚ ਹੀ ਮੌਜੂਦ ਸਨ।
ਜਦ ਉਹ ਘਰੇਲੂ ਸਮਾਨ ਲੈ ਕੇ ਮਾਰਕੀਟ ਤੋਂ ਘਰ ਵਾਪਸ ਆਈ ਤਾਂ ਵੇਖਿਆ ਕੀ ਉਸ ਦੇ ਦੋਨੋਂ ਬੱਚੇ ਘਰ ਵਿੱਚ ਮੌਜੂਦ ਨਹੀਂ ਸਨ। ਬੱਚਿਆਂ ਨੂੰ ਲੱਭਦੀ ਜਦੋਂ ਉਹ ਆਪਣੇ ਗੁਆਂਢੀ ਜਤਿੰਦਰ ਕੁਸਵਾਹਾ ਦੇ ਕਮਰੇ ਵਿੱਚ ਗਈ ਅਤੇ ਕਮਰੇ ਦਾ ਦਰਵਾਜ਼ਾ ਖੋਲ੍ਹਦੇ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੁਲਜ਼ਮ ਜਤਿੰਦਰ ਉਸ ਦੀ ਨਾਬਾਲਿਗ ਲੜਕੀ ਨੂੰ ਕਮਰੇ ਵਿੱਚ ਲਿਜਾ ਕੇ ਬੱਚੀ ਨਾਲ ਅਸ਼ਲੀਲ ਹਰਕਤਾਂ ਅੰਜਾਮ ਦੇ ਰਿਹਾ ਸੀ। ਮੁਹੱਲੇ ਵਾਲਿਆਂ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕਰਕੇ ਥਾਣਾ ਫੋਕਲ ਪੁਆਇੰਟ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਮੁਤਾਬਕ ਪੀੜਿਤ ਬੱਚੀ ਦੀ ਮਾਂ ਦੇ ਬਿਆਨ ਉੱਪਰ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰਕੇ ਪੀੜਿਤ ਲੜਕੀ ਦੇ ਮੈਡੀਕਲ ਜਾਂਚ ਕਰਵਾਈ ਗਈ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।