‘ਆਪ’ ਟਰੇਡ ਵਿੰਗ ਦੀ ਮੀਟਿੰਗ ’ਚ ਮੰਤਰੀ ਮੁੰਡੀਆਂ ਨੇ ਸੁਣੀਆਂ ਵਪਾਰੀਆਂ ਦੀਆਂ ਮੁਸ਼ਕਲਾਂ
ਆਪ ਟਰੇਡ ਵਿੰਗ ਦੀ ਮੀਟਿੰਗ ’ਚ ਮੰਤਰੀ ਮੁੰਡੀਆਂ ਨੇ ਸੁਣੀਆਂ ਵਪਾਰੀਆਂ ਦੀਆਂ ਮੁਸ਼ਕਿਲਾਂ
Publish Date: Thu, 19 Mar 2026 10:14 PM (IST)
Updated Date: Fri, 20 Mar 2026 04:16 AM (IST)

ਫੋਟੋ- 28, 29 ਲੱਕੀ ਘੁਮੈਤ, ਪੰਜਾਬੀ ਜਾਗਰਣ ਸਾਹਨੇਵਾਲ : ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਵੱਲੋਂ ਸਾਹਨੇਵਾਲ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਜਾਨਣ ਲਈ ਡੇਹਲੋਂ ਰੋਡ ਵਿਖੇ ਵਿਸ਼ੇਸ਼ ਮੀਟਿੰਗ ਕੀਤੀ। ਜਿਸ ’ਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਪੰਜਾਬ ਸਟੇਟ ਟਰੇਡ ਕਮਿਸ਼ਨ ਮੈਂਬਰ ਧਰਮਿੰਦਰ ਸਿੰਘ ਰੂਪ ਰਾਏ ਵਿਸ਼ੇਸ਼ ਤੌਰਤੇ ਵਪਾਰੀਆਂ ਦੇ ਰੂਬਰੂ ਹੋਣ ਲਈ ਪੁੱਜੇ। ਆਪ ਟਰੇਡ ਵਿੰਗ ਲੁਧਿਆਣਾ ਦੇ ਵਾਇਸ ਚੇਅਰਮੈਨ ਰਾਜਦੀਪ ਭਾਟੀਆ ਦੀ ਅਗਵਾਈ ਵਿੱਚ ਸਾਹਨੇਵਾਲ ਨਾਲ ਸਬੰਧਤ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਮੰਤਰੀ ਤੇ ਟਰੇਡ ਕਮਿਸ਼ਨ ਮੈਂਬਰ ਨੂੰ ਖੁੱਲਕੇ ਆਪਣੀਆਂ ਮੁਸ਼ਕਲਾਂ ਦੱਸੀਆਂ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਪਾਰਟੀ ਦਾ ਹਰ ਇੱਕ ਅਹੁਦੇਦਾਰ ਅਤੇ ਵਲੰਟੀਅਰ ਤੁਹਾਡੇ ਵਿੱਚੋਂ ਹੈ ਤੇ ਤੁਹਾਡੀ ਸੇਵਾ ਲਈ ਹਮੇਸ਼ਾ ਹਾਜ਼ਰ ਹੈ। ਉਨ੍ਹਾਂ ਮੌਕੇ ਤੇ ਹੀ ਵਪਾਰੀਆਂ ਅਤੇ ਦੁਕਾਨਦਾਰਾਂ ਵੱਲੋਂ ਦੱਸੀਆਂ ਕਾਫੀ ਸਮੱਸਿਆਵਾਂ ਨੂੰ ਹੱਲ ਕਰਵਾਇਆ ਤੇ ਕੁਝ ਸਮੱਸਿਆਵਾਂ ਨੂੰ ਹਾਜ਼ਰ ਅਧਿਕਾਰੀਆਂ ਨੂੰ ਹਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ’ਚ ਇੰਸਪੈਕਟਰ ਵਰਿੰਦਰ ਸਿੰਘ ਉੱਪਲ, ਈਓ ਬਲਵੀਰ ਸਿੰਘ ਗਿੱਲ, ਰਮਨਦੀਪ ਸ਼ਰਮਾ, ਰਾਵਿੰਦਰ ਸਿੰਘ ਬੱਬੂ ਖਾਲਸਾ, ਲਾਲੀ ਹਰਾ, ਨਰੇਸ਼ ਗੋਇਲ, ਜੋਨੀ, ਕੀਰਤਨ ਸਿੰਘ ਬੱਬੂ ਬਿਰਦੀ, ਕੁਲਦੀਪ ਐਰੀ, ਇਕਬਾਲ ਸਿੰਘ ਜੰਡਿਆਲੀ, ਅੰਕੁਸ਼ ਗੋਇਲ, ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਓਮਪ੍ਰਕਾਸ਼ ਗੋਇਲ, ਦਲਜੀਤ ਸਿੰਘ ਚੌਹਾਨ, ਯਾਦਵਿੰਦਰ ਸਿੰਘ, ਪਰਮਿੰਦਰ ਸਿੰਘ ਲਵੀਸਮੇਤ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਹਾਜ਼ਰ ਸਨ।