ਟੀਟੂ ਸਕੂਟਰ ਸੈਲਰ ਐਸੋਸੀਏਸ਼ਨ ਦੇ ਮੁੜ ਪ੍ਰਧਾਨ ਨਿਯੁਕਤ
ਸਕੂਟਰ ਸੈਲਰ ਐਸੋਸੀਏਸ਼ਨ ਚੋਣਾਂ ’ਚ ਮੈਂਬਰਾਂ ਨੇ ਮੁੜ ਟੀਟੂ ’ਤੇ ਜਤਾਇਆ ਭਰੋਸਾ
Publish Date: Tue, 17 Mar 2026 10:35 PM (IST)
Updated Date: Wed, 18 Mar 2026 04:16 AM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਮੰਗਲਵਾਰ ਨੂੰ ਬੱਸ ਸਟੈਂਡ ਪੁਲ ਦੇ ਹੇਠਾਂ ਸਥਿਤ ਸਕੂਟਰ ਸੈਲਰ ਐਸੋਸੀਏਸ਼ਨ ਦੀ ਅਹਿਮ ਜਨਰਲ ਬਾਡੀ ਮੀਟਿੰਗ ਹੋਈ ਜਿਸ ਦੌਰਾਨ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਮੀਟਿੰਗ ’ਚ ਮੈਂਬਰਾਂ ਨੇ ਇੱਕਸੁਰ ਹੋਕੇ ਸਤਿੰਦਰ ਪਾਲ ਸਿੰਘ ਟੀਟੂ ਨੂੰ ਮੁੜ ਪ੍ਰਧਾਨ ਚੁਣਿਆ ਅਤੇ ਦਰਸ਼ਨ ਸਿੰਘ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਮੀਟਿੰਗ ਦੌਰਾਨ ਪਿਛਲੇ ਕਾਰਜਕਾਲ ਦੀ ਕਾਰਗੁਜ਼ਾਰੀ ’ਤੇ ਸੰਤੋਸ਼ ਜਤਾਉਂਦੇ ਹੋਏ ਮੈਂਬਰਾਂ ਨੇ ਧੰਨਵਾਦ ਮਤਾ ਪੇਸ਼ ਕੀਤਾ ਅਤੇ ਨਵੀਂ ਟੀਮ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਨਵੀਂ ਕਾਰਜਕਾਰਨੀ ਵਿੱਚ ਚੇਅਰਮੈਨ ਵਜੋਂ ਬਲਵਿੰਦਰ ਸਿੰਘ, ਸਰਪ੍ਰਸਤ ਇੰਦਰ ਸਿੰਘ, ਜੁਆਇੰਟ ਸਕੱਤਰ ਮੋਨਾ, ਰਾਜ ਕੁਮਾਰ ਰਾਜੂ ਅਤੇ ਅਵਤਾਰ ਸਿੰਘ ਨੂੰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਤਰੁਣ ਅਰੋੜਾ ਨੂੰ ਪ੍ਰੈਸ ਸਕੱਤਰ, ਸੁਖਦੇਵ ਸਿੰਘ ਨੂੰ ਸਕੱਤਰ, ਹਰਪ੍ਰੀਤ ਸਿੰਘ ਸੰਨੀ ਨੂੰ ਖਜਾਨਚੀ ਅਤੇ ਪਿੰਟੂ ਨੂੰ ਫਾਈਨੈਂਸ ਸਕੱਤਰ ਨਿਯੁਕਤ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਪ੍ਰੋਪਗੱਡਾਂ ਸਕੱਤਰ ਵਜੋਂ ਰਵਿੰਦਰ ਦਾਣਾ, ਸੀਨੀਅਰ ਮੀਤ ਪ੍ਰਧਾਨ ਵਜੋਂ ਹਰਪ੍ਰੀਤ ਸਿੰਘ ਹੈਪੀ, ਵਾਇਸ ਚੇਅਰਮੈਨ ਕੁਲਦੀਪ ਸਿੰਘ ਅਤੇ ਮੀਤ ਪ੍ਰਧਾਨਾਂ ਵਜੋਂ ਰਾਜੀਵ ਅਰੋੜਾ, ਅਸ਼ੋਕ ਕੁਮਾਰ ਤੇ ਮਨੋਜ ਕੁਮਾਰ ਦੀ ਚੋਣ ਕੀਤੀ ਗਈ। ਸੰਯੁਕਤ ਸਕੱਤਰਾਂ ਵਜੋਂ ਰਾਜ ਕੁਮਾਰ ਰਾਜੂ ਅਤੇ ਅਵਤਾਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਐਗਜ਼ਿਕਟਿਵ ਮੈਂਬਰਾਂ ਵਿੱਚ ਬਲਵੰਤ ਰਾਏ, ਅਸ਼ੋਕ ਕੁਮਾਰ, ਗੋਗਣਾ ਆਟੋ, ਰੂਬੀ ਸਿੰਘ, ਰਾਜਿੰਦਰ ਕੁਮਾਰ, ਬਲਵਿੰਦਰ ਸਿੰਘ, ਲਵਲੀ ਵਰਮਾ ਅਤੇ ਨਰਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਪ੍ਰਧਾਨ ਸਤਿੰਦਰ ਪਾਲ ਸਿੰਘ ਟੀਟੂ ਨੇ ਕਿਹਾ ਕਿ ਐਸੋਸੀਏਸ਼ਨ ਮੈਂਬਰਾਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਪਿਛਲੇ ਸਮੇਂ ਦੌਰਾਨ ਬਾਕੀ ਰਹਿ ਗਏ ਮੁੱਦਿਆਂ ਨੂੰ ਨਵੀਂ ਟੀਮ ਦੇ ਸਹਿਯੋਗ ਨਾਲ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜਲਦੀ ਹੀ ਪੰਜਾਬ ਪੱਧਰ ’ਤੇ ਇਕਜੁਟਤਾ ਮਜ਼ਬੂਤ ਕਰਨ ਲਈ ਨਵੀਂ ਸਕੂਟਰ ਸੈਲਰ ਐਸੋਸੀਏਸ਼ਨ ਦਾ ਗਠਨ ਕੀਤਾ ਜਾਵੇਗਾ। ਮੀਟਿੰਗ ਦੇ ਅੰਤ ’ਚ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਐਸੋਸੀਏਸ਼ਨ ਦੀ ਭਵਿੱਖੀ ਯੋਜਨਾਵਾਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।