ਧਨਾਨਸੂ ਸਕੂਲ ’ਚ ਹੋਈ ਮੈਗਾ ਪੀਟੀਐੱਮ : ਢਿੱਲੋ
ਧਨਾਨਸੂ ਸਕੂਲ ਵਿੱਚ ਹੋਈ ਮੈਗਾ ਪੀਟੀਐਮ -ਢਿੱਲੋ
Publish Date: Sun, 29 Mar 2026 07:35 PM (IST)
Updated Date: Mon, 30 Mar 2026 04:09 AM (IST)

ਪੇੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਿੰਪਲ ਮਦਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧਨਾਨਸੂ ਵਿੱਚ ਸਕੂਲ਼ ਇੰਚਾਰਜ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਮੈਗਾ ਪੀ ਟੀ ਐਮ ਕਰਵਾਈ ਗਈ ਜਿਸ ਵਿੱਚ ਮੁੱਖ ਤੌਰ ਤੇ ਨਾਨ ਬੋਰਡ ਜਮਾਤਾਂ ਦੇ ਨਤੀਜੇ ਸਕੂਲ ਦੇ ਸਮੂਹ ਅਧਿਆਪਕ, ਸਕੂਲ ਮੈਨੇਜਮੈਂਟ ਚੈਅਰਮੈਨ ਸੁਨੀਤਾ ਦੇਵੀ, ਮਨਪ੍ਰੀਤ ਕੌਰ, ਜਗਰੂਪ ਕੌਰ ਜਮਾਤਾਂ ਦੇ ਵਿਦਿਆਰਥੀ ਤੇ ਉਹਨਾਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਐਲਾਨੇ ਗਏ। ਸਕੂਲ ਦੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ, ਮਾਪਿਆਂ ਅਤੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਕੂਲ ਇੰਚਾਰਜ ਢਿੱਲੋਂ ਨੇ ਸਕੂਲ ਦੀ ਸੈਾਲਾਨਾ ਰਿਪੋਰਟ ਪੜਦਿਆਂ ਹੋਇਆਂ ਸਕੂਲ ਦੀ ਬਿਹਤਰੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ।ਢਿੱਲੋ ਵੱਲੋਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਦਸਦਿਆਂ ਹੋਇਆਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਾਖਲਾ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਸਕੂਲ ਦਾ ਦਾਖਲਾ ਵਧਾਉਣ ਲਈ ਕਿਹਾ। ਸਕੂਲ ਵੱਲੋਂ ਪਹਿਲੀ ਦੂਜੀ ਤੇ ਤੀਜੀ ਪੁਜੀਸ਼ਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ । ਇਸ ਵਿਸੇਸ਼ ਮੌਕੇ ਤੇ ਗੁਰਦੁਆਰਾ ਸਾਹਿਬ ਧਨਾਨਸੂ ਦੇ ਹੈਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ, ਗਤਕਾ ਕੋਚ ਭਾਈ ਅਵਤਾਰ ਸਿੰਘ ,ਅਜੀਤ ਸਿੰਘ ਅਤੇ ਸਕੂਲ ਕਮੇਟੀ ਦੇ ਚੈਅਰਮੈਨ ਸੁਨੀਤਾ ਦੇਵੀ ਨੇ ਸਕੂਲ ਸਟਾਫ਼ ਦੀ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਕਮੇਟੀ ਮੈਂਬਰ ਜਸਵੀਰ ਸਿੰਘ, ਮਨਪ੍ਰੀਤ ਕੌਰ,ਜਗਰੂਪ ਕੌਰ, ਵਿਲਾਸ ਪੋਦਾਰ, ਬੀਆਰਸੀ ਹਰਮਨਦੀਪ ਸਿੰਘ, ਗੁਰਿੰਦਰ ਸਿੰਘ, ਸਕੂਲ ਸਟਾਫ਼ ਗੁਰਪ੍ਰੀਤ ਕੌਰ, ਮਨਜੀਤ ਨਾਹਰ ਅਨਿਲ ਕੁਮਾਰ ਲਖਵੀਰ ਸਿੰਘ, ਬਦਨਦੀਪ ਕੌਰ ਗਰੇਵਾਲ, ਸੰਤੋਸ਼ ਕੁਮਾਰੀ, ਜਸਵੀਰ ਕੌਰ, ਰਵਿੰਦਰ ਕੌਰ, ਸੁਮਨ ਵਿਰਦੀ, ਗਾਰਗੀ, ਰਾਜਨ ਕੁਮਾਰ ਅਤੇ ਮਿਹਜੀਤ ਸਿੰਘ ਗਿੱਲ ਹਾਜ਼ਰ ਸਨ।