ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਸਾਹਨੇਵਾਲ ਵਿਖੇ ਹੋਈ ਮੀਟਿੰਗ
ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸਾਹਨੇਵਾਲ ਵਿਖੇ ਹੋਈ ਮੀਟਿੰਗ
Publish Date: Thu, 19 Mar 2026 07:22 PM (IST)
Updated Date: Fri, 20 Mar 2026 04:14 AM (IST)

ਫੋਟੋ ਨੰਬਰ-7 ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ : ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਤਹਿਸੀਲ ਲੁਧਿਆਣਾ ਪੂਰਬੀ ਦੇ ਪ੍ਰਧਾਨ ਵੈਟਰਨਰੀ ਇੰਸਪੈਕਟਰ ਜਗਰੂਪ ਸਿੰਘ ਹਾਂਸਪੁਰੀ ਦੀ ਦੇਖਰੇਖ ਹੇਠ ਸਾਹਨੇਵਾਲ ਵਿਖੇ ਮੀਟਿੰਗ ਹੋਈ। ਮੀਟਿੰਗ ਉਪਰੰਤ ਸੂਬਾ ਪ੍ਰਧਾਨ ਗੁਰਦੀਪ ਬਾਸੀ, ਜ਼ਿਲ੍ਹਾ ਪ੍ਰਧਾਨ ਮੁਖਤਿਆਰ ਸਿੰਘ ਬੇਰ ਤੇ ਤਹਿਸੀਲ ਪ੍ਰਧਾਨ ਜਗਰੂਪ ਸਿੰਘ ਹਾਂਸਪੁਰੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੂੰ ਮੰਗਾਂ ਮਸਲਿਆਂ ਦੇ ਨਿਪਟਾਰੇ ਸਬੰਧੀ ਦਿੱਤੇ ਭਰੋਸਿਆਂ ਉਪਰੰਤ ਕੋਈ ਠੋਸ ਨਿਪਟਾਰਾ ਨਾ ਹੋਣ ਦੇ ਰੋਸ ਵਜੋਂ 21 ਮਾਰਚ ਨੂੰ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਦੇ ਹਲਕੇ ਚ ਸੂਬਾ ਪੱਧਰੀ ਰੋਸ ਮੁਜਾਹਰਾ ਕਰਨ ਦਾ ਇਸ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟੋਰੇਟ ਵਿਭਾਗ ਦੇ ਕਰਮਚਾਰੀਆਂ ਨੂੰ ਬਣਦਾ ਇਨਸਾਫ ਦੇਣ ਦੀ ਥਾਂ ਮਸਲੇ ਲਟਕਾਉਣ ਵਿੱਚ ਵੱਧ ਦਿਲਚਸਪੀ ਦਿਖਾਉਦਾਂ ਹੈ। ਇਸ ਰਵੱਈਏ ਕਾਰਨ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਕੋਲ ਸੜਕਾਂ ਤੇ ਉਤਰਨ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਬਚਿਆ ਹੈ। ਇਸ ਬੇਇਨਸਾਫੀ ਅਤੇ ਧੱਕੇਸ਼ਾਹੀ ਖਿਲਾਫ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ, ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਦੇ ਵਿਧਾਨ ਸਭਾ ਹਲਕਾ ਲੰਬੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਦਿਆਂ ਆਪਣੇ ਰੋਸ ਦਾ ਪਰਗਟਾਵਾ ਕਰਨਗੇ। ਮੀਟਿੰਗ ਦੌਰਾਨ ਸੁਰਜੀਤ ਸਿੰਘ ਮੁਖ ਸਲਾਹਕਾਰ, ਸੋਨਲ, ਰਾਜਦੀਪ ਸਿੰਘ ਟਿੱਬਾ, ਚੰਦਨ ਦੀਪ ਸਿੰਘ ਰਾਏਕੋਟ, ਕੁਲਦੀਪ ਸਿੰਘ ਮਲਕ, ਗੁਰਮੀਤ ਸਿੰਘ ਮੱਲ੍ਹੀ, ਪ੍ਰਦੀਪ ਸਿੰਘ ਜਗਰਾਉਂ, ਗੁਰਦਿਆਲ ਸਿੰਘ ਮਾਛੀਵਾੜਾ ਸਾਹਿਬ, ਰਮਨਦੀਪ ਸਿੰਘ, ਪਵਿੱਤਰ ਸਿੰਘ ਸਮਰਾਲਾ ਸਮੇਤ ਹੋਰ ਆਗੂ ਮੌਜੂਦ ਸਨ।