ਪੰਜਾਬ ਜਲ ਸ਼੍ਰੋਤ ਵਿਭਾਗ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਮੀਟਿੰਗ
ਪੰਜਾਬ ਜਲ ਸ਼੍ਰੋਤ ਵਿਭਾਗ ਦੇ ਸੇਵਾਮੁਕਤ ਮੁਲਾਜਮਾਂ ਦੀ ਹੋਈ ਮੀਟਿੰਗ
Publish Date: Mon, 02 Mar 2026 07:21 PM (IST)
Updated Date: Tue, 03 Mar 2026 04:09 AM (IST)

ਹੱਕੀ ਮੰਗਾਂ ਤੇ ਹਾਈਕੋਰਟ ’ਚ ਚੱਲਦੇ ਕੇਸਾਂ ’ਤੇ ਕੀਤੀ ਵਿਚਾਰ-ਚਰਚਾ ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸਿੰਚਾਈ ਵਿਭਾਗ ਦੇ ਹਰਿਆਵਲ ਦਸਤੇ ਵਜੋਂ ਜਾਣੇ ਜਾਂਦੇ ਪੰਜਾਬ ਜਲ ਸ੍ਰੋਤ ਨਿਗਮ ’ਚੋਂ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਓਮ ਪ੍ਰਕਾਸ਼ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹੱਕੀ ਮੰਗਾਂ ਤੇ ਹਾਈਕੋਰਟ ਵਿਚ ਚੱਲਦੇ ਕੇਸਾਂ ’ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ। ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿਚ ਸੂਬਾਈ ਜਨਰਲ ਸਕੱਤਰ ਸੋਹਣ ਸਿੰਘ ਭੂਨੋ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਅਤੇ ਹਾਈਕੋਰਟ ਵਿਚ ਚੱਲ ਰਹੇ ਕੇਸਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਯੂਨੀਅਨ ਨੂੰ ਸਰਕਾਰੀ ਰਜਿਸਟਰਡ ਕਰਵਾਉਣ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ 1-9-2014 ਤੋਂ ਪਹਿਲਾਂ ਅਤੇ ਬਾਅਦ ਵਿਚ ਸੇਵਾਮੁਕਤ ਹੋਣ ਵਾਲੇ ਸਾਥੀਆਂ ਦੇ ਪੈਨਸ਼ਨ ਕੇਸਾਂ ਸਬੰਧੀ ਵੀ ਜਾਣਕਾਰੀ ਦਿੱਤੀ। ਗ੍ਰੈਜੂਟੀ ਅਤੇ ਲਿਵ-ਇਨ-ਕੈਸ਼ਮੈਂਟ ਦੇ ਕੇਸਾਂ ਸਬੰਧੀ ਵੀ ਚਰਚਾ ਕੀਤੀ ਗਈ। ਮੀਟਿੰਗ ਵਿਚ ਪਿਛਲੇ ਸਮੇਂ ਦੌਰਾਨ ਮਹਿਕਮੇ ਦੇ ਮੈਨੇਜਿੰਗ ਡਾਇਰੈਕਟਰ ਨਾਲ ਕੀਤੀ ਗਈ ਮੀਟਿੰਗ ਦਾ ਰਿਵੀਊ ਕੀਤਾ ਗਿਆ। ਯੂਨੀਅਨ ਦਾ ਅਗਲਾ ਚੋਣ ਇਜਲਾਸ ਕਰਵਾਉਣ ਸਬੰਧੀ ਵੀ 18-4-2026 ਦੀ ਤਰੀਕ ਮਿੱਥੀ ਗਈ ਹੈ ਜੋ ਕਿ ਮੋਹਾਲੀ ਜਾਂ ਚੰਡੀਗੜ੍ਹ ਵਿਖੇ ਢੁੱਕਵੀਂ ਥਾਂ ’ਤੇ ਕਰਵਾਇਆ ਜਾਵੇਗਾ। ਪੰਜਾਬ ਵਿਚ ਵੱਖ-ਵੱਖ ਯੂਨਿਟਾਂ ਦੇ ਚੋਣ ਇਜਲਾਸ ਕਰਵਾਏ ਜਾਣਗੇ ਜਿਸ ਵਿਚ ਲੁਧਿਆਣਾ 28-3-26 ਨੂੰ, ਚੰਡੀਗੜ੍ਹ 10-4-26, ਰੋਪੜ 12-4-26, ਹੁਸ਼ਿਆਰਪੁਰ 4-4-26 ਨੂੰ ਚੋਣ ਇਜਲਾਸ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਬਠਿੰਡਾ, ਫਾਜ਼ਿਲਕਾ, ਮਲੇਰਕੋਟਲਾ, ਰਾਮਪੁਰਾ ਫੂਲ ਆਦਿ ਯੂਨਿਟਾਂ ਦੀ ਚੋਣ ਵੀ ਕਰਵਾਈ ਜਾਵੇਗੀ ਜਿਸ ਦੀਆਂ ਤਰੀਕਾਂ ਆਉਣ ਵਾਲੇ ਸਮੇਂ ਵਿਚ ਜਲਦ ਹੀ ਐਲਾਨੀਆਂ ਜਾਣਗੀਆਂ। ਇਸ ਮੌਕੇ ਵਿੱਤ ਸਕੱਤਰ ਅਵਤਾਰ ਸਿੰਘ, ਲੁਧਿਆਣਾ ਡਵੀਜ਼ਨ ਦੇ ਪ੍ਰਧਾਨ ਜੋਰਾ ਸਿੰਘ, ਭਰਪੂਰ ਸਿੰਘ, ਕੇਸਰ ਸਿੰਘ, ਕੁਲਵੰਤ ਸਿੰਘ, ਗੁਰਚਰਨ ਸਿੰਘ ਵੀ ਮੌਜੂਦ ਸਨ।