ਸੇਵਾ ਮੁਕਤ ਡਿਪਲੋਮਾ ਇੰਜੀਨੀਅਰਜ਼ ਦੀ ਮੀਟਿੰਗ ਹੋਈ
ਸੇਵਾ ਮੁਕਤ ਡਿਪਲੋਮਾ ਇੰਜੀਨੀਅਰਜ ਦੀ ਮੀਟਿੰਗ ਹੋਈ
Publish Date: Wed, 08 Apr 2026 07:09 PM (IST)
Updated Date: Thu, 09 Apr 2026 04:08 AM (IST)
ਫੋਟੋ ਨੰਬਰ-16 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਪੈਨਸ਼ਨਰ ਭਵਨ ਲੁਧਿਆਣਾ ਵਿਖੇ ਫ਼ੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਪੰਜਾਬ ਲੁਧਿਆਣਾ ਜ਼ੋਨ ਦੀ ਮੀਟਿੰਗ ਇੰਜੀ: ਅਮਰ ਸਿੰਘ ਸਿਆੜ ਕਨਵੀਨਰ-ਕਮ-ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮੀਟਿੰਗ ’ਚ ਪੈਨਸ਼ਨਰਜ਼ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ 16 ਫ਼ੀਸਦੀ ਘੱਟ ਡੀਏ ਮਿਲਣ ‘ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਾਲ 2025 ਵਿੱਚ ਕੋਈ ਮਹਿੰਗਾਈ ਭੱਤਾ ਨਹੀਂ ਦਿੱਤਾ ਗਿਆ। ਇਸ ਮੌਕੇ ਇੰਜੀ: ਬਲਜੀਤ ਸਿੰਘ ਵਲੋਂ ਪੇ ਪੈਰਿਟੀ ਕੇਸ ਸਬੰਧੀ ਜਾਣਕਾਰੀ ਦਿੱਤੀ ਗਈ ਜਦਕਿ ਇੰਜੀ: ਮਲਕੀਅਤ ਸਿੰਘ ਐਸਡੀਓ ਨਹਿਰੀ ਵਿਭਾਗ ਨੇ ਦੱਸਿਆ ਕਿ ਜਥੇਬੰਦੀ ਦੇ ਯਤਨਾਂ ਸਦਕਾ ਉਸ ਦਾ ਬਣਦਾ ਸਾਰਾ ਬਕਾਇਆ ਉਸ ਦੇ ਖਾਤੇ ਵਿੱਚ ਜਮ੍ਹਾ ਹੋ ਗਿਆ ਹੈ। ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੈਨਸ਼ਨਰਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਲਈ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਤੈਅ ਕੀਤੀ ਜਾਵੇ ਜਦਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਮੀਟਿੰਗ ਵਿੱਚ ਅਮਰ ਸਿੰਘ, ਪ੍ਰਗਟ ਸਿੰਘ ਗਰੇਵਾਲ, ਅਵਤਾਰ ਸਿੰਘ ਹਾਂਸ ,ਬਿਕਰਮ ਜੀਤ ਬਾਂਸਲ, ਕੁਲਵੰਤ ਸਿੰਘ, ਮਲਕੀਅਤ ਸਿੰਘ ਰਾਜਿੰਦਰ ਸਿੰਘ ਤੇ ਜਸਵੰਤ ਸਿੰਘ ਗਰੇਵਾਲ (ਸਮੂਹ ਇੰਜੀਨੀਅਰਜ਼) ਸਮੇਤ ਹੋਰ ਆਗੂ ਵੀ ਮੌਜੂਦ ਸਨ।