ਇੰਜੀਨੀਅਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ
ਇੰਜੀਨੀਅਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ
Publish Date: Sat, 14 Mar 2026 07:43 PM (IST)
Updated Date: Sun, 15 Mar 2026 04:16 AM (IST)

ਫੋਟੋ- 18 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : ਇੰਜੀਨੀਅਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀ ਇਕ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਲਜਾਰ ਸਿੰਘ ਦੀ ਪ੍ਰਧਾਨਗੀ ਹੇਠ ਦੁੱਗਰੀ ਦੇ ਇਕ ਰੈਸਟੋਰੈਂਟ ਵਿਖੇ ਹੋਈ, ਜਿਸ ’ਚ ਜੀਐਨਡੀਪੀ ਲੁਧਿਆਣਾ ਦੇ ਬੈਚ 1977-80 ਦੇ ਸਿਵਲ ਦੇ ਜਮਾਤੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਸੇਵਾਮੁਕਤ ਹੋਏ ਇੰਜੀਨੀਅਰਾਂ ਨੇ ਹਿੱਸਾ ਲਿਆ। ਇਸ ਦੌਰਾਨ ਪ੍ਰਮੁੱਖ ਤੌਰ ’ਤੇ ਮੀਟਿੰਗ ਦਾ ਹਿੱਸਾ ਬਨਣ ਲਈ ਆਸਟ੍ਰੇਲੀਆ ਤੋਂ ਹਰਵਿੰਦਰ ਸਿੰਘ ਤੇ ਦਿੱਲੀ ਤੋਂ ਜੋਗਿੰਦਰ ਸਿੰਘ ਪੁੱਜੇ, ਜਿਨ੍ਹਾਂ ਸੇਵਾਮੁਕਤ ਹੋਏ ਇੰਜੀਨੀਅਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਤੋਂ ਇਲਾਵਾ ਨਗਰ ਨਿਗਮ ਤੋਂ ਬਤੌਰ ਜ਼ੋਨਲ ਕਮਿਸ਼ਨਰ ਸੇਵਾਮੁਕਤ ਕਮਲੇਸ਼ ਕੁਮਾਰ ਬਾਂਸਲ ਸੇਵਾਮੁਕਤ ਇੰਜੀਨੀਅਰਾਂ ਨਾਲ ਆਪਣੇ ਨੌਕਰੀ ਸਮੇਂ ਦੇ ਤਜਰਬੇ ਸਾਂਝੇ ਕੀਤੇ। ਉਕਤ ਸੇਵਾਮੁਕਤ ਅਧਿਕਾਰੀਆਂ ਤੋਂ ਇਲਾਵਾ ਅਮਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਬਲਦੇਵ ਸਿੰਘ, ਦਲਬੀਰ ਸਿੰਘ, ਗੁਰਿੰਦਰ ਸਿੰਘ ਚੱਢਾ, ਆਰਕੀਟੈਕਟ, ਹਰਵਿੰਦਰ ਸਿੰਘ ਵਾਲੀਆ, ਹਰੀ ਕਿਸ਼ਨ, ਜਗਰੂਪ ਸਿੰਘ, ਗੁਰਦੇਵ ਸਿੰਘ, ਜਵਾਹਰ ਲਾਲ, ਮਦਨ ਲਾਲ, ਕੇਵਲ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਇੰਜੀਨੀਅਰ ਗੁਲਜਾਰ ਸਿੰਘ ਨੇ ਦੱਸਿਆ ਕਿ ਉਕਤ ਜਮਾਤੀ ਇੰਜੀਨੀਅਰ ਲਗਪਗ 46 ਸਾਲ ਬਾਅਦ ਆਪਸ ’ਚ ਇਕੱਤਰ ਹੋਏ ਅਤੇ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਖੁਸ਼ੀ ਮਹਿਸੂਸ ਕੀਤੀ।