ਐੱਸਕੇਐੱਮ ਵੱਲੋਂ 26 ਨੂੰ ਕੱਢੇ ਜਾ ਰਹੇ ਟਰੈਕਟਰ ਮਾਰਚ ਸਬੰਧੀ ਮੀਟਿੰਗ
ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨੂੰ ਕੱਢੇ ਜਾ ਰਹੇ ਟਰੈਕਟਰ ਮਾਰਚ ਸਬੰਧੀ ਕੀਤੀ ਗਈ ਮੀਟਿੰਗ
Publish Date: Wed, 21 Jan 2026 06:47 PM (IST)
Updated Date: Thu, 22 Jan 2026 04:07 AM (IST)

ਆਗੂਆਂ ਨੇ ਸਮਰਾਲਾ ਹਲਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੱਡੀ ਗਿਣਤੀ ’ਚ ਪੁੱਜਣ ਦੀ ਕੀਤੀ ਅਪੀਲ ਸਰਵਣ ਸਿੰਘ ਭੰਗਲਾਂ/ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ, ਸਮਰਾਲਾ : ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 26 ਜਨਵਰੀ ਨੂੰ ਸਮੁੱਚੇ ਦੇਸ਼ ਵਿੱਚ ਗਣਤੰਤਰ ਦਿਵਸ ਮੌਕੇ ਪੂਰੇ ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਕਿਸਾਨੀ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿੱਚ ਰੋਸ ਵਜੋਂ ਟਰੈਕਟਰ ਮਾਰਚ ਕੱਢੇ ਜਾਣ ਸਬੰਧੀ ਵੱਖ ਵੱਖ ਕਿਸਾਨ ਜਥੇਬੰਦੀਆਂ ਬੀ. ਕੇ. ਯੂ. (ਰਾਜੇਵਾਲ) ਅਤੇ ਬੀ. ਕੇ. ਯੂ. (ਲੱਖੋਵਾਲ), ਬਿਜਲੀ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੁਖਵਿੰਦਰ ਸਿੰਘ ਭੱਟੀਆਂ ਸੂਬਾ ਮੀਤ ਪ੍ਰਧਾਨ, ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਤੇ ਸਕਿੰਦਰ ਸਿੰਘ ਪ੍ਰਧਾਨ ਪਾਵਰਕਾਮ ਪੈਨਸ਼ਨਰਜ਼ ਦੀ ਅਗਵਾਈ ਹੇਠ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਤਾ ਪਾਸ ਕੀਤਾ ਗਿਆ ਸਮਰਾਲਾ ਹਲਕੇ ਦੇ ਸਮੂਹ ਕਿਸਾਨ ਅਤੇ ਮਜ਼ਦੂਰ ਆਪਣਾ ਰੋਸ ਪ੍ਰਗਟ ਕਰਨ ਲਈ ਮਾਲਵਾ ਕਾਲਜ ਬੌਂਦਲੀ ਦੇ ਸਟੇਡੀਅਮ ਤੋਂ ਟਰੈਕਟਰਾਂ ਰਾਹੀਂ ਸਵੇਰੇ 10:30 ਵਜੇ ਆਪਣਾ ਰੋਸ ਮਾਰਚ ਅਰੰਭ ਕਰਨਗੇ ਤੇ ਇਹ ਰੋਸ ਮਾਰਚ ਸਮਰਾਲਾ ਦੇ ਮੁੱਖ ਬਜਾਰ ਰਾਹੀਂ ਹੁੰਦਾ ਹੋਇਆ ਐੱਸ ਡੀਐੱਮ. ਦਫਤਰ ਅੱਗੇ ਖਤਮ ਹੋਵੇਗਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿਲ-2025, ਚਾਰ ਲੇਬਰ ਰੋਡ ਬਿੱਲ, ਮਨੇਰਗਾ ਦਾ ਨਾਮ ਬਦਲੀ ਅਤੇ ਮਜ਼ਦੂਰਾਂ ਦੇ ਕੰਮ ਦੀ ਕਟੌਤੀ ਕਰਕੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨਾਲ ਜੋ ਧੱਕਾ ਕੀਤਾ ਜਾ ਰਿਹਾ ਹੈ, ਉਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਰਤ ਦੀ ਸਮੁੱਚੀ ਆਰਥਿਕਤਾ ਖੇਤੀ ਉੱਤੇ ਨਿਰਭਰ ਹੈ, ਜਿਸ ਕਾਰਨ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹਨ, ਮੋਦੀ ਸਰਕਾਰ ਭਾਰਤ ਦੀ ਰੀੜ ਦੀ ਰੀੜ ਦੀ ਹੱਡੀ ਤੋੜਨ ਲੱਗੇ ਹੋਏ ਹਨ ਪ੍ਰੰਤੂ ਸੰਯੁਕਤ ਕਿਸਾਨ ਮੋਰਚਾ ਇਹ ਨਹੀਂ ਹੋਣ ਦੇਵੇਗਾ। ਦਲਜੀਤ ਸਿੰਘ ਊਰਨਾ ਬਲਾਕ ਜਨਰਲ ਸਕੱਤਰ ਬੀ. ਕੇ. ਯੂ. (ਲੱਖੋਵਾਲ) ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ, ਇਹ ਕਾਰਪੋਰੇਟ ਘਰਾਣੇ ਅੰਗਰੇਜਾਂ ਵਾਂਗ ਸਾਡੇ ਰਾਜ ਕਰਨ ਦੀ ਜੋ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਮੀਟਿੰਗ ’ਚ ਉਪਰੋਕਤ ਤੋਂ ਇਲਾਵਾ ਕੁਲਵਿੰਦਰ ਸਿੰਘ ਪੂਰਬਾ ਬਲਾਕ ਸਮਰਾਲਾ ਪ੍ਰਧਾਨ ਬੀਕੇਯੂ (ਰਾਜੇਵਾਲ), ਗੁਰਸੇਵਕ ਸਿੰਘ ਮੰਜਾਲੀਆਂ ਬਲਾਕ ਸਮਰਾਲਾ ਪ੍ਰਧਾਨ ਬੀ. ਕੇ. ਯੂ. (ਲੱਖੋਵਾਲ), ਸਿਕੰਦਰ ਸਿੰਘ ਮੰਡਲ ਪ੍ਰਧਾਨ ਪੈਨਸ਼ਨਰਜ਼ ਐਸੋ:, ਜਗਤਾਰ ਸਿੰਘ ਪ੍ਰੈੱਸ ਸਕੱਤਰ, ਭਰਪੂਰ ਸਿੰਘ ਮੰਡਲ ਸਕੱਤਰ, ਦਲਜੀਤ ਸਿੰਘ ਊਰਨਾਂ ਬਲਾਕ ਜਨਰਲ ਸਕੱਤਰ, ਹਰਚੰਦ ਸਿੰਘ ਲੱਖੋਵਾਲ, ਬੀ. ਕੇ. ਯੂ. (ਰਾਜੇਵਾਲ) ਵੱਲੋਂ ਜਗਦੇਵ ਸਿੰਘ ਮੁਤਿਓਂ, ਸੁੱਖਾ ਬਾਬਾ ਸੰਗਤਪੁਰਾ, ਤਪਿੰਦਰ ਸਿੰਘ ਰੁਪਾਲੋਂ, ਮਨਜੀਤ ਸਿੰਘ ਪਵਾਤ, ਚਰਨ ਸਿੰਘ ਬਰਮਾ, ਸ਼ੇਰ ਸਿੰਘ ਟੋਡਰਪੁਰ, ਹਰਪਾਲ ਸਿੰਘ ਰੁਪਾਲੋਂ, ਗੁਰਪ੍ਰੀਤ ਸਿੰਘ ਊਰਨਾ ਜਨਰਲ ਸਕੱਤਰ, ਹਰਮਿੰਦਰ ਸਿੰਘ ਰੁਪਾਲੋਂ ਅਤੇ ਸੰਗਤ ਸਿੰਘ ਸੇਖੋਂ ਆਗੂ ਟੀ. ਐਸ. ਯੂ. ਡਵੀਜਨ ਸਮਰਾਲਾ ਆਦਿ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਦੇ ਆਗੂ ਤੇ ਵਰਕਰ ਹਾਜ਼ਰ ਸਨ।