ਤਾਜਪੁਰ ਰੋਡ ’ਤੇ ਹਰਿਆਲੀ ਮੁਹਿੰਮ ਤਹਿਤ ਮੇਅਰ ਤੇ ਪੀਏਸੀ ਮੈਂਬਰਾਂ ਨੇ ਲਾਏ ਬੂਟੇ
ਤਾਜਪੁਰ ਰੋਡ ’ਤੇ ਹਰਿਆਲੀ ਮੁਹਿੰਮ ਤਹਿਤ ਮੇਅਰ ਤੇ ਪੀਏਸੀ ਮੈਂਬਰਾਂ ਨੇ ਲਗਾਏ ਛਾਂਦਾਰ ਬੂਟੇ
Publish Date: Sat, 14 Mar 2026 10:14 PM (IST)
Updated Date: Sun, 15 Mar 2026 04:19 AM (IST)
ਫੋਟੋ- 35 ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਬੁੱਢੇ ਦਰਿਆ ਦੀ ਸਫਾਈ ਦੇ ਨਾਲ-ਨਾਲ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਲੁਧਿਆਣਾ ਨੂੰ ਹਰਿਆ-ਭਰਿਆ ਬਣਾਉਣ ਲਈ ਵੀ ਮੁਹਿੰਮ ਚਲਾ ਰਹੇ ਹਨ। ਇਸ ਤਹਿਤ ਤਾਜਪੁਰ ਰੋਡ ’ਤੇ ਕੇਂਦਰੀ ਜੇਲ੍ਹ ਦੇ ਸਾਹਮਣੇ ਜੇਲ੍ਹ ਵਿਭਾਗ ਦੀ 3 ਏਕੜ ਸਰਕਾਰੀ ਜ਼ਮੀਨ ’ਤੇ ਛਾਂਦਾਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਜਿਸ ਦੀ ਲੜੀ ਤਹਿਤ ਸ਼ਨਿਚਰਵਾਰ ਨੂੰ ਮੁਹਿੰਮ ਦਾ ਹਿੱਸਾ ਬਨਣ ਲਈ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਪਹੁੰਚੇ, ਉਨ੍ਹਾਂ ਵਾਤਾਵਰਨ ਪ੍ਰੇਮੀ ਤੇ ਪੀਏਸੀ ਆਗੂ ਕਰਨਲ ਸੀ ਐਮ ਲਖਨਪਾਲ ਨਾਲ ਮਿਲਕੇ ਆਪਣੇ ਹੱਥੀ ਮੌਕੇ ਤੇ ਛਾਂਦਾਰ ਬੂਟੇ ਲਗਾਏ। ਇਸ ਮੌਕੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਆਮ ਲੋਕਾਂ ਨੂੰ ਇਸ ਮੁਹਿੰਮ ਨਾਲ ਵੱਧ ਤੋਂ ਵੱਧ ਜੁੜ ਕੇ ਬੂਟੇ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਟੀਮ ਤੋਂ ਮੁੱਖ ਸੇਵਾਦਾਰ ਹਰਦੇਵ ਸਿੰਘ ਦੋਧਰ, ਸਰਪੰਚ ਸਤਪਾਲ ਸਿੰਘ ਪਿੰਡ ਭੁਖੜੀ, ਸਰਪੰਚ ਬਲਵਿੰਦਰ ਸਿੰਘ ਗੁਰੂ ਰਾਮਦਾਸ ਨਗਰ, ਜਸਬੀਰ ਸਿੰਘ, ਸਮੇਤ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਹਾਜ਼ਰ ਸਨ।