ਬਾਬਾ ਸ਼ੀਹਾਂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਦਾ ਸ਼ਹੀਦੀ ਦਿਹਾੜਾ ਮਨਾਇਆ
Publish Date: Mon, 19 Jan 2026 07:27 PM (IST)
Updated Date: Tue, 20 Jan 2026 04:16 AM (IST)
ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ, ਜੌੜੇਪੁਲ ਜਰਗ : ਸ੍ਰੀ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸੰਨ 2013 ਤੋਂ ਲਗਾਤਾਰ ਹਰ ਸਾਲ ਦੀ ਤਰ੍ਹਾਂ ਪਸਚਾਤਾਪ ਸਮਾਗਮ ਵਜੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭਾਈ ਸਤਨਾਮ ਸਿੰਘ ਵਲੋਂ ਕੀਰਤਨ ਵਿਖਿਆਨ ਕਰ ਕੇ ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਕੁਲਵੰਤ ਸਿੰਘ ਗੱਜਣਮਾਜਰਾ, ਪ੍ਰਧਾਨ ਸਵਰਨ ਸਿੰਘ ਲਸਾੜਾ, ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਗੁਰਬਾਜ ਸਿੰਘ ਜੁਲਮਗੜ, ਜਗਤਾਰ ਸਿੰਘ ਨਿਜ਼ਾਮਪੁਰ, ਮਾ. ਮੇਵਾ ਸਿੰਘ ਜਰਗੜੀ, ਨਿਰਮਲ ਸਿੰਘ ਲਸਾੜਾ, ਮਲੂਕ ਸਿੰਘ ਜੁਲਮਗੜ, ਜਗਦੇਵ ਸਿੰਘ ਲਸਾੜਾ, ਸੈਕਟਰੀ ਅਵਤਾਰ ਸਿੰਘ ਜਰਗੜੀ, ਗੁਰਦੇਵ ਸਿੰਘ ਨਿਜ਼ਾਮਪੁਰ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਜਸਵੰਤ ਸਿੰਘ ਬੱਬੂ ਸਿਹੌੜਾ, ਛੋਟਾ ਸਿੰਘ ਲਸਾੜਾ, ਬੰਤ ਸਿੰਘ ਨਿਜ਼ਾਮਪੁਰ, ਸਰਪੰਚ ਸਕਿੰਦਰ ਸਿੰਘ ਲਸਾੜਾ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਸਾਬਕਾ ਸਰਪੰਚ ਜਗਜੀਵਨ ਸਿੰਘ ਕਾਲਾ, ਗੁਰਮੇਲ ਸਿੰਘ ਸਿਹੌੜਾ, ਭਗਵਾਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ।