ਵਿਆਹ ਦਾ ਝਾਂਸਾ ਤੇ 24 ਲੱਖ ਦੀ ਲੁੱਟ: ਪਤੀ ਦੀ ਮੌਤ ਮਗਰੋਂ ਬੇਸਹਾਰਾ ਮਹਿਲਾ ਨੂੰ ਬਣਾਇਆ ਹਵਸ ਦਾ ਸ਼ਿਕਾਰ; ਯੂਪੀ ਦਾ ਮੁਹੰਮਦ ਅਕਬਰ ਨਾਮਜ਼ਦ
ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਮੁਲਜਮ ਖਿਲਾਫ ਮਿਲੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਵੱਲੋਂ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਫਤਿਹਗੜ੍ਹ ਮਹੱਲਾ ਦੀ ਰਹਿਣ ਵਾਲੀ ਪੀੜਤਾ ਦੇ ਬਿਆਨ ਉੱਪਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਹੰਮਦ ਅਕਬਰ ਜੈਦੀ ਦੇ ਖਿਲਾਫ ਦਰਜ ਕੀਤਾ ਹੈ...
Publish Date: Thu, 12 Mar 2026 04:52 PM (IST)
Updated Date: Thu, 12 Mar 2026 04:54 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਔਰਤ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਮੁਲਜਮ ਖਿਲਾਫ ਮਿਲੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਵੱਲੋਂ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਫਤਿਹਗੜ੍ਹ ਮਹੱਲਾ ਦੀ ਰਹਿਣ ਵਾਲੀ ਪੀੜਤਾ ਦੇ ਬਿਆਨ ਉੱਪਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਹੰਮਦ ਅਕਬਰ ਜੈਦੀ ਦੇ ਖਿਲਾਫ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਮੁਤਾਬਕ ਵਿਆਹ ਮਗਰੋਂ ਉਸ ਦੇ ਪਤੀ ਦੀ ਮੌਤ ਹੋ ਗਈ ਅਤੇ ਉਸ ਦਾ ਸੰਪਰਕ ਮੁਲਜਮ ਮੁਹੰਮਦ ਅਕਬਰ ਜੈਦੀ ਨਾਲ ਹੋਇਆ। ਮੁਲਜਮ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕਈ ਵਾਰ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਬਾਅਦ ਵਿੱਚ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰੀ ਹੋ ਗਿਆ। ਪੀੜਤਾ ਮੁਤਾਬਕ ਉਸ ਨਾਲ ਸੰਬੰਧ ਬਣਾਉਣ ਮਗਰੋਂ ਮੁਲਜਮ ਨੇ ਵੱਖ ਵੱਖ ਢੰਗ ਤਰੀਕਿਆਂ ਨਾਲ ਉਸ ਕੋਲੋਂ ਕਰੀਬ 24 ਲੱਖ ਰੁਪਏ ਵੀ ਹੜੱਪ ਲਏ ਅਤੇ ਹੁਣ ਉਸ ਦੀ ਰਕਮ ਵੀ ਵਾਪਸ ਨਹੀਂ ਦੇ ਰਿਹਾ। ਇਸ ਮਾਮਲੇ ਤੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਮੁਤਾਬਕ ਉਕਤ ਮਾਮਲੇ ਵਿੱਚ ਕਾਨੂੰਨੀ ਮਾਹਿਰਾਂ ਦੀ ਪੜਤਾਲ ਮਗਰੋਂ ਮੁਲਾਜ਼ਮ ਖਿਲਾਫ ਬਲਾਤਕਾਰ ਅਤੇ ਧੋਖਾ ਦੇਹੀ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।