ਮਾਰਕੀਟ ਕਮੇਂਟੀ ਚੇਅਰਮੈਨ ਨੂੰ ਸਦਮਾ ਪਿਤਾ ਦਾ ਦੇਹਾਂਤ
ਮਾਰਕੀਟ ਕਮੇਂਟੀ ਚੇਅਰਮੈਨ ਨੂੰ ਸਦਮਾ ਪਿਤਾ ਦਾ ਦੇਹਾਂਤ, ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜ ਲਈ ਦਿੱਤੀ
Publish Date: Tue, 20 Jan 2026 06:42 PM (IST)
Updated Date: Wed, 21 Jan 2026 04:13 AM (IST)
ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਮਾਰਕੀਟ ਕਮੇਟੀ ਮਾਛੀਵਾੜਾ ਦੇ ਚੇਅਰਮੈਨ ਸੁਖਵਿੰਦਰ ਗਿੱਲ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾ ਦੇ ਪਿਤਾ ਸ: ਸੰਤੋਖ ਸਿੰਘ ਗਿੱਲ ਦਾ ਅੱਜ ਤੜਕੇ ਕੁੱਝ ਦਿਨ ਮਾਮੂਲੀ ਬੀਮਾਰ ਰਹਿਣ ਕਾਰਨ ਮੌਤ ਹੋ ਗਈ। ਉਨ੍ਹਾ ਦੀ ਮ੍ਰਿਤਕ ਦੇਹ ਦਾ ਪਰਿਵਾਰ ਵਲੋਂ ਸਸਕਾਰ ਕਰਨ ਦੀ ਥਾਂ ਤੇ ਇਲਾਕੇ ਵਿਚ ਨਵੀਂ ਅਗਾਂਹਵਧੂ ਨਿਵੇਕਲੀ ਪਹਿਲ ਕਰਦਿਆ ਸਰੀਰ ਨੂੰ ਮੈਡੀਕਲ ਖੋਜ ਕਾਰਜ ਕਰਨ ਲਈ ਲੁਧਿਆਣਾ ਦੇ ਡੀ ਐੱਮ ਸੀ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਸੌਂਪ ਦਿੱਤਾ ਗਿਆ। ਅੱਜ ਦੁਪਹਿਰ ਵੇਲੇ ਉਨ੍ਹਾ ਦੀ ਦੇਹ ਨੂੰ ਲੁਧਿਆਣਾ ਲਈ ਰਵਾਨਾ ਕਰਨ ਸਮੇਂ ਪਰਿਵਾਰਕ ਰਿਸ਼ਤੇਦਾਰਾਂ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਵੀ ਹਾਜ਼ਰ ਸਨ । ਉਨ੍ਹਾ ਦੀ ਅਚਾਨਕ ਮੌਤ ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ,ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ, ਭੁਪਿੰਦਰ ਸਿੰਘ ਰਾਠੌਰ, ਪ੍ਰਵੀਨ ਮੱਕੜ, ਨੰਬਰਦਾਰ ਹਰਮਿੰਦਰ ਸਿੰਘ ਗਿੱਲ, ਜਸਵੀਰ ਸਿੰਘ ਗਿੱਲ, ਆੜ੍ਹਤੀਆ ਐਸੋਸੀਏਸ਼ਨ ਦੇ ਟਹਿਲ ਸਿੰਘ ਔਜਲਾ, ਸੁਸ਼ੀਲ ਲੂਥਰਾ, ਅਮਨਦੀਪ ਕੁੰਦਰਾ ਸਮੇ ਸਮੂਹ ਕੌਂਸਲਰ, ਸ਼ੈਲਰ ਐਸੋਸ਼ੀਏਸ਼ਨ ਤੇ ਆੜ੍ਹਤੀਆ ਐਸੋਸੀਏਸ਼ਨ ਦੇ ਮੈਬਰਾਂ ਨੇ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।