ਧਨੌਰੀ ਦੇ ਗੱਭਰੂਆਂ ਨੇ ਜਿੱਤਿਆ ਕਬੱਡੀ ਓਪਨ ਕੱਪ
ਮਾਨੂੰਪੁਰ ਕਬੱਡੀ ਇੱਕ ਪਿੰਡ ਓਪਨ ਧਨੌਰੀ ਨੇ ਮਾਛੀਵਾੜਾ ਸਾਹਿਬ ਦੀ ਟੀਮ ਨੂੰ ਹਰਾ ਕੇ ਜਿੱਤਿਆ
Publish Date: Mon, 06 Apr 2026 06:19 PM (IST)
Updated Date: Tue, 07 Apr 2026 04:06 AM (IST)

ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ ਸਮਰਾਲਾ : ਇੱਥੋਂ ਨਜਦੀਕੀ ਪਿੰਡ ਮਾਨੂੰਪਰ ਵਿਖੇ ਸਮੂਹ ਗਰਾਮ ਪੰਚਾਇਤ, ਪਰਵਾਸੀ ਭਾਰਤੀਆਂ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਕੱਪ ਕਲ ਕਬੱਡੀ ਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਬਿੱਲੂ ਕੋਚ, ਸਿਮਰਨਜੀਤ ਸਿੰਘ ਸਿਮਰੂ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਕਬੱਡੀ, ਵਾਲੀਵਾਲ, ਤਾਸ਼ ਸੀਪ ਅਤੇ ਲੜਕੀਆਂ ਦੀ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਦੇ ਸਾਰੇ ਮੈਚ ਫਸਵੇਂ ਅਤੇ ਦੇਖਣਯੋਗ ਸਨ। ਕਬੱਡੀ 65 ਵਿੱਚ ਜਰਗੜੀ ਨੇ ਪਹਿਲਾ ਅਤੇ ਜੱਸੋਵਾਲ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ ਇੱਕ ਪਿੰਡ ਓਪਨ ਵਿੱਚ 8 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ, ਜਿਸਦਾ ਫਾਈਨਲ ਮੁਕਾਬਲਾ ਧਨੌਰੀ ਅਤੇ ਮਾਛੀਵਾੜਾ ਸਾਹਿਬ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ਵਿੱਚ ਧਨੌਰੀ ਦੇ ਗੱਭਰੂਆਂ ਨੇ ਫਾਈਨਲ ਮੈਚ ਜਿੱਤ ਕੇ, ਕਬੱਡੀ ਕੱਪ ਚੁੰਮਿਆ। ਇਸ ਟੂਰਨਾਮੈਂਟ ਵਿੱਚ ਬੈਸਟ ਰੇਡਰ ਸੂਬਾ ਭੋਗਲ ਅਤੇ ਬੈਸਟ ਜਾਫੀ ਨੋਨੀ ਧਨੌਰੀ ਚੁਣੇ ਗਏ ਜਿਨ੍ਹਾਂ ਨੂੰ ਐੱਲਈਡੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਬੱਡੀ ਕੋਚ ਦਲਜੀਤ ਸਿੰਘ ਮਾਨੂੰਪੁਰ ਅਤੇ ਸਵ: ਦਰਸ਼ਨ ਸਿੰਘ ਮਾਣਕੀ ਦੇ ਪਰਿਵਾਰ ਨੂੰ ਬੁਲੇਟ ਮੋਟਰ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਹੋਰ ਕਬੱਡੀ ਦੇ ਵੱਖ ਵੱਖ ਖਿਡਾਰੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਦੇਣ ਲਈ ਬਤੌਰ ਮੁੱਖ ਮਹਿਮਾਨ ਡਾ. ਅਮਰ ਸਿੰਘ ਮੈਂਬਰ ਪਾਰਲੀਮੈਂਟ, ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ, ਰੁਪਿੰਦਰ ਸਿੰਘ ਰਾਜਾ ਗਿੱਲ ਹਲਕਾ ਇੰਚਾਰਜ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਨਿਸ਼ੂ ਚਹਿਲਾਂ ਭਾਜਪਾ ਆਗੂ, ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ, ਜਗਰੂਪ ਸਿੰਘ ਰਿੰਕੂ ਸੇਹ ਸਰਪੰਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਨੂੰ ਸ਼ਰਮਾ ਸਪੁੱਤਰੀ ਕੋਚ ਦੇਵੀ ਦਿਆਲ ਕੋਚ, ਇਕਬਾਲ ਸਿੰਘ ਮੈਂਬਰ ਬਲਾਕ ਸੰਮਤੀ, ਅਜਮੇਰ ਸਿੰਘ ਪੂਰਬਾ, ਕਾਕਾ ਘੁਡਾਣੀ ਖੇਡ ਪ੍ਰਮੋਟਰ, ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ, ਗੁਰਦੀਪ ਸਿੰਘ ਗਿੱਲ, ਧਰਮਵੀਰ ਸਾਬਕਾ ਸਰਪੰਚ, ਗੁਰਮੀਤ ਸਿੰਘ ਸਰਪੰਚ ਮਾਨੂੰਪੁਰ, ਅਮਰੀਕ ਸਿੰਘ ਰੋਮੀ ਸਮਾਜ ਸੇਵੀ, ਮਨਪ੍ਰੀਤ ਜਲਣਪੁਰ, ਸ਼ਵਿੰਦਰ ਸਿੰਘ ਨੰਬਰਦਾਰ, ਲਾਲੀ ਗਗੜਾ ਸਰਪੰਚ ਆਦਿ ਤੋਂ ਇਲਾਵਾ ਧਾਰਮਿਕ, ਸਮਾਜਿਕ ਜਥੇਬੰਦੀਆਂ ਨੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਕਬੱਡੀ ਕੱਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਬਲਜੀਤ ਸਿੰਘ ਬਿੱਲੂ ਕੋਚ, ਸਿਮਰਜੀਤ ਸਿੰਘ ਸਿਮਰੂ, ਨਾਜਰ ਸੇਖੋਂ, ਮਲਕੀਤ ਸਿੰਘ, ਗੁਰਮੀਤ ਸਿੰਘ ਸਰਪੰਚ, ਮਾ. ਜਗਜੀਤ ਸਿੰਘ ਸੇਖੋਂ, ਕਮਲਜੀਤ ਸਿੰਘ ਗਿੱਲ, ਦਲਵੀਰ ਸਿੰਘ, ਜਸਵਿੰਦਰ ਸਿੰਘ ਸੋਨੀ, ਚੇਅਰਮੈਨ ਚਰਨਜੀਤ ਸਿੰਘ, ਧਰਮਵੀਰ ਸਿੰਘ ਸਾਬਕਾ ਸਰਪੰਚ, ਰਜਿੰਦਰ ਸਿੰਘ ਰਾਜਾ ਪੰਚ ਆਦਿ ਤੋਂ ਇਲਾਵਾ ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਨੇ ਦਿਨ ਰਾਤ ਇੱਕ ਕਰ ਦਿੱਤੀ।