ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਨੇ ਕਵੀ ਦਰਬਾਰ ਕਰਵਾਇਆ
ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਨੇ ਕਵੀ ਦਰਬਾਰ ਕਰਵਾਇਆ
Publish Date: Sun, 22 Mar 2026 06:53 PM (IST)
Updated Date: Mon, 23 Mar 2026 04:11 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਐਤਵਾਰ ਨੂੰ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਖੇ ਜਿੱਥੇ ਪਹਿਲਾ ਕਵੀ ਦਰਬਾਰ ਕਰਵਾਇਆ ਗਿਆ ਉੱਥੇ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਸਾਂਝਾ ਕਾਵਿ ਸੰਗ੍ਰਿਹ ‘ਰੂਹ ਦੇ ਜਜ਼ਬਾਤ’ ਦੀ ਘੁੰਡ ਚੁਕਾਈ ਵੀ ਕੀਤੀ ਗਈ ਜਿਸ ਵਿੱਚ 61 ਕਵੀਆਂ ਦੀਆਂ ਰਚਨਾਵਾਂ ਸ਼ਾਮਲ ਹਨ। ਅਕਾਦਮੀ ਦੇ ਸੰਸਥਾਪਕ ਮਾਨ ਸਿੰਘ ਸੁਥਾਰ, ਜਨਰਲ ਸਕੱਤਰ ਇਕਬਾਲ ਸਿੰਘ ਸਹੋਤਾ, ਮੁੱਖ ਮਹਿਮਾਨ ਨੈਸ਼ਨਲ ਐਵਾਰਡੀ ਡਾ.ਗੁਰਚਰਨ ਕੌਰ ਕੋਚਰ, ਮੁੱਖ ਮਹਿਮਾਨ ਪੰਥਕ ਕਵੀ ਡਾ.ਹਰੀ ਸਿੰਘ ਜਾਚਕ ਅਤੇ ਹੋਰ ਸ਼ਖਸ਼ੀਅਤਾਂ ਵੱਲੋਂ ਸਮਾਗਮ ਵਿੱਚ ਵਿਸ਼ੇਸ ਤੌਰ ’ਤੇ ਪੁੱਜੇ ਘੁੱਲੇ ਸ਼ਾਹ ਦੇ ਨਾਮ ਨਾਲ ਜਾਣੇ ਜਾਂਦੇ ਕਾਮੇਡੀਅਨ ਸੁਰਿੰਦਰ ਫਰਿਸ਼ਤਾ ਨੂੰ ਸਨਮਾਨਿਤ ਕੀਤਾ ਗਿਆ। ਖਾਸ ਸ਼ਖਸੀਅਤਾਂ ਵਿੱਚ ਸ਼ਾਮਲ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਨਵੀਂਆਂ ਕਲਮਾਂ ਨੂੰ ਮੌਕਾ ਦੇਣ ਲਈ ਅਜਿਹੇ ਸਮਾਗਮਾਂ ਦਾ ਹੋਣਾ ਅਤਿ ਜ਼ਰੂਰੀ ਹੈ।
ਉਨ੍ਹਾਂ ਇਸ ਉਪਰਾਲੇ ਲਈ ਅਕਾਦਮੀ ਦੀ ਸਮੁੱਚੀ ਟੀਮ ਨੂੰ ਮੁਬਾਰਕਵਾਦ ਦਿੱਤੀ ਜਿਸ ਨੇ ਸੈਕੜੇ ਕਵੀਆਂ ਨੂੰ ਮੰਚ ’ਤੇ ਆ ਕੇ ਆਪਣੀ ਰਚਨਾ ਸਰੋਤਿਆ ਦੇ ਰੂਬਰੂ ਕਰਨ ਦਾ ਮੌਕਾ ਦਿੱਤਾ। ਕਵੀਆਂ ਨੇ ਵੱਖ ਵੱਖ ਵਿਸ਼ਿਆਂ ਨੂੰ ਛੂਹਦੀਆਂ ਕਵਿਤਾਵਾਂ ਪੇਸ਼ ਕਰਕੇ ਰੰਗ ਬੰਨ ਦਿੱਤਾ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ। ਇਸ ਮੌਕੇ ਕਈ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ, ਕਵੀਆਂ ਅਤੇ ਹੋਰ ਪਤਵੰਤਿਆ ਦਾ ਧੰਨਵਾਦ ਕਰਦੇ ਹੋਏ ਅਕਾਦਮੀ ਦੇ ਸੰਸਥਾਪਕ ਮਾਨ ਸਿੰਘ ਸੁਥਾਰ ਨੇ ਪਹਿਲੇ ਸਮਾਗਮ ਨੂੰ ਭਰਵਾਂ ਹੁੰਗਾਰਾ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਚੇਅਰਪਰਸਨ ਸੀਆ ਭਾਰਤੀ, ਡਾਇਰੈਕਟਰ ਵੰਦਨਾ ਠਾਕੁਰ, ਈਵੈਂਟ ਮੈਨੇਜਰ ਜਸਵੰਤ ਕੌਰ ਗਰੇਵਾਲ, ਜਸਵੀਰ ਕੌਰ ਜੱਸੀ, ਸੁਰਿੰਦਰ ਅਰੋੜਾ, ਸੁੱਚਾ ਸਿੰਘ,ਕੁਸਮ, ਜਸਵਿੰਦਰ ਸਿੰਘ ਚਾਹਲ, ਸਤਬੀਰ ਸਿੰਘ, ਡਾ.ਟਿੱਕਾ ਜੇਐੱਸ ਸਿੱਧੂ, ਮੰਦਿਰ ਗਿੱਲ ਚੰਡੀਗੜ੍ਹ, ਲੱਭਾ, ਗੀਤਕਾਰ ਸੰਧੇ ਸੁਖਬੀਰ, ਹਰਵਿੰਦਰ ਥਰੀਕੇ, ਸਤਵਿੰਦਰ ਸਿੰਘ ਥਰੀਕੇ, ਲੇਖਕ ਰਾਜੂ ਮੰਡੇਰ ਪਟਵਾਰੀ, ਮਨਦੀਪ ਕੌਰ ਢਿੱਲੋਂ, ਇਕਬਾਲ ਸਿੰਘ ਪੁੜੈਣ, ਇੰਦਰਜੀਤ ਕੌਰ ਲੋਟੇ, ਧਰਮਿੰਦਰ ਸਿੰਘ ਮੁਲਾਂਪੁਰੀ ਆਦਿ ਹਾਜ਼ਰ ਸਨ।