ਮਨਦੀਪ ਸਿੰਘ ਸਰਾਂ ਯੁਵਾ ਖੋਜ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ
ਮਨਦੀਪ ਸਿੰਘ ਸਰਾਂ ਯੁਵਾ ਖੋਜ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ
Publish Date: Wed, 25 Feb 2026 05:49 PM (IST)
Updated Date: Wed, 25 Feb 2026 05:52 PM (IST)
-ਪੀਏਯੂ ਦੇ ਅਰਥ ਸ਼ਾਸਤਰ ਤੇ ਸਮਾਜ ਵਿਗਿਆਨ ਵਿਭਾਗ ਵਿੱਚ ਐੱਮਐੱਸਸੀ ਦੇ ਵਿਦਿਆਰਥੀ ਮਨਦੀਪ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਦੇ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ’ਚ ਐੱਮਐੱਸਸੀ ਦੇ ਵਿਦਿਆਰਥੀ ਮਨਦੀਪ ਸਿੰਘ ਸਰਾਂ ਨੂੰ ਬੀਤੇ ਦਿਨੀਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਚੰਡੀਗੜ੍ਹ ਵਿਖੇ ਕਰਵਾਈ ਗਈ ਗਲੋਬਲ ਐਗਰੀਕਲਚਰ ਕਾਨਫਰੰਸ 2026 ’ਚ ਯੁਵਾ ਖੋਜ ਐਕਸੀਲੈਂਸ ਐਵਾਰਡ ਨਾਲ ਸਨਮਾਨਿਆ ਗਿਆ। ਖੋਜ ਲਈ ਵਿਦਿਆਰਥੀ ਵੱਲੋਂ ਪੇਸ਼ ਕੀਤੇ ਸਿੱਟਿਆਂ ਨੂੰ ਆਈਸੀਏਆਰ, ਐਨਡੀਆਰਆਈ ਅਤੇ ਕਾਨਫਰੰਸ ਦੇ ਮੁੱਖ ਸਕੱਤਰ ਵੱਲੋਂ ਬਾਰੀਕੀ ਨਾਲ ਘੋਖਣ ਤੋਂ ਬਾਅਦ ਇਸ ਐਵਾਰਡ ਦੇ ਯੋਗ ਸਮਝਿਆ ਗਿਆ। ਇਸੇ ਵਿਦਿਆਰਥੀ ਨੂੰ 2025 ਵਿੱਚ ਯੁਵਾ ਖੇਤੀ ਅਰਥ ਸ਼ਾਸਤਰੀ ਐਵਾਰਡ ਅਤੇ 2024 ਵਿੱਚ ਸਰਬੋਤਮ ਖੋਜੀ ਐਵਾਰਡ ਲਈ ਵੱਖ-ਵੱਖ ਕਾਨਫਰੰਸਾਂ ਨੇ ਚੁਣਿਆ ਸੀ। ਮਨਦੀਪ ਸਿੰਘ ਸਰਾਂ ਦੀ ਇਸ ਪ੍ਰਾਪਤੀ ਲਈ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਮੁਬਾਰਕਬਾਦ ਦਿੱਤੀ।