ਮਨਦੀਪ ਕੌਰ ਮੱਲ ਮਾਜਰਾ ਬਲਾਕ ਕੋਆਰਡੀਨੇਟਰ ਨਿਯੁਕਤ
ਮਨਦੀਪ ਕੌਰ ਮੱਲ ਮਾਜਰਾ ‘ਆਪ’ ਵੱਲੋਂ ਮਹਿਲਾ ਵਿੰਗ ਦਾ ਬਲਾਕ ਕੋਆਰਡੀਨੇਟਰ ਨਿਯੁਕਤ
Publish Date: Mon, 05 Jan 2026 06:04 PM (IST)
Updated Date: Tue, 06 Jan 2026 04:06 AM (IST)
ਦਰਸ਼ਨ ਸਿੰਘ ਬੌਂਦਲੀ, ਪੰਜਾਬੀ ਜਾਗਰਣ
ਸਮਰਾਲਾ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨਾਲ ਰਾਬਤਾ ਰੱਖਣ ਲਈ ਪਿੰਡ ਪੱਧਰ ਤੱਕ ਦੇ ਕੋਆਰਡੀਨੇਟ ਨਿਯੁਕਤ ਕੀਤੇ ਜਾ ਰਹੇ ਹਨ। ਵਿਧਾਨ ਸਭਾ ਹਲਕਾ ਦੇ ਵਿਧਾਇਕ ਜਗਤਾਰ ਸਿੰਘ ਦਿਆਪੁਰਾ ਦੀ ਯੋਗ ਅਗਵਾਈ ਹੇਠ ਬਲਾਕ ਪੱਧਰ ਦੇ ਕੋਆਰਡੀਨੇਟ ਨਿਯੁਕਤ ਕੀਤੇ ਗਏ। ਇਸੇ ਲੜੀ ਤਹਿਤ ਮਨਦੀਪ ਕੌਰ ਮੱਲ ਮਾਜਰਾ ਪਤਨੀ ਪਵਨਦੀਪ ਸਿੰਘ ਸਰਪੰਚ ਮੱਲ ਮਾਜਰਾ ਮਹਿਲਾ ਵਿੰਗ ਬਲਾਕ ਕੋਆਰਡੀਨੇਟ ਨਿਯੁਕਤ ਕੀਤਾ ਗਿਆ ਹੈ। ਮਹਿਲਾ ਵਿੰਗ ਦੇ ਕੋਆਰਡੀਨੇਟ ਨਿਯੁਕਤ ਹੋਣ ਪਿੱਛੋਂ ਮਨਦੀਪ ਕੌਰ ਨੇ ਕਿਹਾ ਕਿ ਚਾਰ ਸਾਲਾਂ ਪਹਿਲਾਂ ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਸੀ ਤਾਂ ਪੰਜਾਬ ਨੂੰ ਰਿਵਾਇਤੀ ਪਾਰਟੀਆਂ ਨੇ ਬਿਲਕੁੱਲ ਕੰਗਾਲ ਕਰਕੇ ਰੱਖ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਕੇ ਪੰਜਾਬ ਦੀ ਨੁਹਾਰ ਬਦਲ ਦਿੱਤੀ ਹੈ। ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਜੋ ਅਹੁਦਾ ਮੈਨੂੰ ਦਿੱਤਾ ਹੈ, ਉਸ ਨੂੰ ਮੈਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਪ੍ਰੀਤ ਸਿੰਘ ਜੱਸਾ ਘੁਲਾਲ ਹਲਕਾ ਸੰਗਠਨ ਇੰਚਾਰਜ, ਬਰਿੰਦਰਦੀਪ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਦੀਪ ਉਸ਼ੋ, ਸ਼ਿੰਦਰਪਾਲ ਸਿੰਘ ਸੀਨੀਅਰ ਆਗੂ, ਕਮਲ ਸਰਪੰਚ ਹੇਡੋਂ, ਮਨਦੀਪ ਸਿੰਘ ਸਰਪੰਚ ਕੋਟਲਾ ਸਮਸ਼ਪੁਰ, ਬੰਤ ਸਿੰਘ ਪੰਚ, ਕੁਲਵਿੰਦਰ ਸਿੰਘ, ਜਗਰੂਪ ਸਿੰਘ, ਮਨਜੀਤ ਸਿੰਘ, ਜਗਦੇਵ ਸਿੰਘ ਨੰਬਰਦਾਰ, ਕਰਨੈਲ ਸਿੰਘ, ਬਲਜਿੰਦਰ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ, ਗੁਰਿੰਦਰ ਸਿੰਘ, ਜਸਵੀਰ ਸਿੰਘ, ਸੁਰਿੰਦਰਜੀਤ ਸਿੰਘ, ਬਲਵੰਤ ਸਿੰਘ, ਮਨਦੀਪ ਸਿੰਘ, ਕਰਨੈਲ ਸਿੰਘ, ਗੁਰਲਾਲ ਸਿੰਘ, ਤਰਨਪਾਲ ਸਿੰਘ, ਗੁਰਮਿੰਦਰ ਸਿੰਘ ਧਾਦਲੀ, ਜਗਤਾਰ ਸਿੰਘ ਪੰਚ, ਅੰਮ੍ਰਿਤ ਪੁਰੀ ਆਦਿ ਤੋਂ ਇਲਾਵਾ ਹੋਰ ਵੀ ਪਿੰਡ ਦੀਆਂ ਔਰਤਾਂ ਅਤੇ ਪਤਵੰਤੇ ਸੱਜਣ ਹਾਜਰ ਸਨ।