ਭੇਦਭਰੇ ਹਾਲਾਤ ’ਚ ਵਿਅਕਤੀ ਦੇ ਗੋਲ਼ੀ ਲੱਗਣ ’ਤੇ ਜ਼ਖ਼ਮੀ
ਭੇਦਭਰੇ ਹਾਲਾਤ ’ਚ ਵਿਅਕਤੀ ਦੇ ਗੋਲੀ ਆਰ ਪਾਰ, ਫਿਲਹਾਲ ਖ਼ਤਰੇ ਤੋਂ ਬਾਹਰ
Publish Date: Wed, 21 Jan 2026 07:45 PM (IST)
Updated Date: Thu, 22 Jan 2026 04:12 AM (IST)
ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਬੁੱਧਵਾਰ ਦੀ ਦੁਪਹਿਰ ਸ਼ਹਿਰ ਦੀ ਕਿਸੇ ਕਾਲੋਨੀ ’ਚ ਵਾਪਰੀ ਇਕ ਘਟਨਾ ਨੇ ਇਕਦਮ ਸਹਿਮ ਦਾ ਮਾਹੋਲ ਪੈਦਾ ਕਰ ਦਿੱਤਾ ਕਿ ਸ਼ਹਿਰ ’ਚ ਕਿਤੇ ਗੋਲੀ ਚੱਲ ਗਈ ਪਰ ਜਦੋਂ ਮਾਮਲੇ ਦੀ ਜਾਣਕਾਰੀ ਪੑਾਪਤ ਹੋਈ ਤਾਂ ਸਾਹਮਣੇ ਆਇਆ ਕਿ ਪਿੰਡ ਬਾਲਿਓ ਦੇ 45 ਸਾਲਾ ਵਿਅਕਤੀ ਦੇ ਪੱਟ ਵਿੱਚੋਂ ਅਚਾਨਕ ਕੋਈ ਗੋਲੀ ਆਰ ਪਾਰ ਹੋ ਗਈ। ਹਾਲਾਂਕਿ ਉਸਨੂੰ ਮਾਛੀਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਜਿੱਥੇ ਮੌਜੂਦ ਡਾ. ਦਵਿੰਦਰ ਕੁਮਾਰ ਨੇ ਮੁਢਲੀ ਇਲਾਜ ਤੋਂ ਬਾਅਦ ਬਿਹਤਰ ਇਲਾਜ ਲਈ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ। ਹਾਲਾਂਕਿ ਗੋਲੀ ਲੱਗਣ ਦਾ ਅਸਲ ਕਾਰਨ ਤਾਂ ਸਾਹਮਣੇ ਨਹੀ ਆ ਸਕਿਆ ਪਰ ਪੀੜਿਤ ਦੇ ਕਿਸੇ ਨਜਦੀਕੀ ਨੇ ਫੋਨ ਤੇ ਸਿਰਫ ਏਨਾ ਹੀ ਦੱਸਿਆ ਕਿ ਕਿਸੇ ਘਰੇਲੂ ਝਗੜੇ ਕਰ ਕੇ ਇਹ ਭਾਣਾ ਵਾਪਰਿਆ ਤੇ ਪੁਲਿਸ ਨੇ ਸਾਡੀ ਪੂਰੀ ਸੁਣਵਾਈ ਕੀਤੀ ਹੈ। ਇਸ ਬਾਰੇ ਜਦੋ ਥਾਣਾ ਮੁੱਖੀ ਪਵਿੱਤਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਗੋਲੀ ਕਿਸੇ ਹਥਿਆਰ ਵਿੱਚੋਂ ਨਹੀ, ਬਲਕਿ ਖਿਡੌਣਾ ਗੰਨ ਵਿੱਚੋ ਚੱਲੀ ਹੈ ਤੇ ਵਿਅਕਤੀ ਪੂਰੀ ਤਰਾ ਖ਼ਤਰੇ ਤੋਂ ਬਾਹਰ ਹੈ।