ਘਰੇਲੂ ਕਲੇਸ਼ ਦਾ ਖ਼ੌਫ਼ਨਾਕ ਅੰਤ : ਪਤਨੀ ਤੇ ਉਸ ਦੇ ਸਾਥੀਆਂ ਤੋਂ ਪਰੇਸ਼ਾਨ ਵਿਅਕਤੀ ਨੇ ਲਿਆ ਫਾਹਾ, ਸੁਸਾਈਡ ਨੋਟ ਨੇ ਖੋਲ੍ਹਿਆ ਮੌਤ ਦਾ ਰਾਜ਼
ਪਤਨੀ ਅਤੇ ਉਸ ਦੇ ਸਾਥੀਆਂ ਵੱਲੋਂ ਲਗਾਤਾਰ ਧਮਕੀਆਂ ਦੇਣ ਕਰਕੇ ਦੁਕਾਨਦਾਰ ਇਸ ਕਦਰ ਪਰੇਸ਼ਾਨ ਹੋ ਗਿਆ, ਕਿ ਉਸ ਨੇ ਕਮਰੇ ਦੀ ਗਰਿੱਲ ਦੇ ਨਾਲ ਫਾਹਾ ਲਗਾ ਲਿਆ। ਲੋਕਾਂ ਨੇ ਜਦ ਲਾਸ਼ ਲਟਕਦੀ ਦੇਖੀ। ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੂੰ ਮੌਕੇ ਤੋਂ ਦੋ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ ਇਕ ਵਿੱਚ ਮ੍ਰਿਤਕ ਨੇ ਆਪਣੀ ਪਤਨੀ ਲਕਸ਼ਮੀ , ਕੋਟ ਮੰਗਲ ਸਿੰਘ ਦੇ ਰਹਿਣ ਵਾਲੇ ਕ੍ਰਿਸ਼ਨ ਕੰਢਾ ਅਤੇ ਲੁਹਾਰਾ ਦੇ ਰਹਿਣ ਵਾਲੇ ਲੱਕੀ ਉਰਫ ਯੁਵਰਾਜ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ।
Publish Date: Sun, 18 Jan 2026 12:35 PM (IST)
Updated Date: Sun, 18 Jan 2026 12:40 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਪਤਨੀ ਅਤੇ ਉਸ ਦੇ ਸਾਥੀਆਂ ਵੱਲੋਂ ਲਗਾਤਾਰ ਧਮਕੀਆਂ ਦੇਣ ਕਰਕੇ ਦੁਕਾਨਦਾਰ ਇਸ ਕਦਰ ਪਰੇਸ਼ਾਨ ਹੋ ਗਿਆ, ਕਿ ਉਸ ਨੇ ਕਮਰੇ ਦੀ ਗਰਿੱਲ ਦੇ ਨਾਲ ਫਾਹਾ ਲਗਾ ਲਿਆ। ਲੋਕਾਂ ਨੇ ਜਦ ਲਾਸ਼ ਲਟਕਦੀ ਦੇਖੀ। ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੂੰ ਮੌਕੇ ਤੋਂ ਦੋ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ ਇਕ ਵਿੱਚ ਮ੍ਰਿਤਕ ਨੇ ਆਪਣੀ ਪਤਨੀ ਲਕਸ਼ਮੀ , ਕੋਟ ਮੰਗਲ ਸਿੰਘ ਦੇ ਰਹਿਣ ਵਾਲੇ ਕ੍ਰਿਸ਼ਨ ਕੰਢਾ ਅਤੇ ਲੁਹਾਰਾ ਦੇ ਰਹਿਣ ਵਾਲੇ ਲੱਕੀ ਉਰਫ ਯੁਵਰਾਜ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਟ ਮੰਗਲ ਸਿੰਘ ਇਲਾਕੇ ਦਾ ਰਹਿਣ ਵਾਲਾ ਜੁਨੈਦ ਅਹਿਮਦ ਚੂੜੀਆਂ ਦੀ ਦੁਕਾਨ ਚਲਾਉਂਦਾ ਸੀ। ਸਵੇਰ ਵੇਲੇ ਕੁੱਝ ਰਾਹਗੀਰ ਜਦ ਗਲੀ ’ਚੋਂ ਗੁਜ਼ਰੇ ਤਾਂ ਉਹਨਾਂ ਨੇ ਜੁਨੈਦ ਦੀ ਲਾਸ਼ ਲਟਕਦੀ ਹੋਈ ਦੇਖੀ। ਲੋਕਾਂ ਨੇ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਦੇ ਹੀ ਤਫਤੀਸ਼ੀ ਅਫਸਰ ਹਰਭਜਨ ਸਿੰਘ ਮੌਕੇ ’ਤੇ ਪਹੁੰਚੇ ਅਤੇ ਪੜਤਾਲ ਸ਼ੁਰੂ ਕੀਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਹੇਠਾਂ ਉਤਾਰ ਕੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦੇ ਮੁਤਾਬਕ ਮ੍ਰਿਤਕ ਉੱਤਰ ਪ੍ਰਦੇਸ਼ ਦੇ ਲਖਨਊ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਲੁਧਿਆਣਾ ਵਿੱਚ ਆ ਕੇ ਮਿਹਨਤ ਕਰ ਰਿਹਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਅਤੇ ਔਰਤ ਦੇ ਦੋਵਾਂ ਸਾਥੀਆਂ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵੇਗੀ।
ਜੁਨੈਦ ਤੇ ਉਸ ਦੇ ਬੱਚਿਆਂ ਨੂੰ ਮਾਰਨ ਦੀਆਂ ਮਿਲਦੀਆਂ ਸਨ ਧਮਕੀਆਂ
ਮੌਤ ਨੂੰ ਗਲੇ ਲਗਾਉਣ ਤੋਂ ਪਹਿਲੋਂ ਜੁਨੈਦ ਨੇ ਦੋ ਸੁਸਾਈਡ ਨੋਟ ਲਿਖੇ ਜਿਸ ਵਿੱਚ ਉਸਨੇ ਇਹ ਸਾਫ ਕੀਤਾ ਕਿ ਮੁਲਜ਼ਮ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਪੜਤਾਲ ਦੇ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਨੇ ਤਲਾਕੀ ਕਾਗਜ਼ਾਂ ਤੇ ਉਸ ਦੇ ਜ਼ਬਰਦਸਤੀ ਦਸਤਖਤ ਕਰਵਾਏ ਸਨ। ਮ੍ਰਿਤਕ ਨੇ ਤਿੰਨਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ। ਦੂਜਾ ਨੋਟ ਉਸ ਨੇ ਆਪਣੇ ਬੱਚਿਆਂ ਲਈ ਲਿਖਿਆ। ਉਸ ਨੇ ਲਿਖਿਆ ਕਿ ਉਹਨਾਂ ਦੀ ਮਾਂ ਪਹਿਲੋਂ ਉਹਨਾਂ ਨਾਲ ਪਿਆਰ ਕਰਦੀ ਸੀ, ਪਰ ਹੁਣ ਉਹ ਉਹਨਾਂ ਦੀ ਦੁਸ਼ਮਣ ਬਣ ਚੁੱਕੀ। ਜੁਨੈਦ ਨੇ ਬੱਚਿਆਂ ਕੋਲੋਂ ਮਾਫੀ ਮੰਗੀ ਅਤੇ ਆਪਣੀ ਬੇਟੀ ਨੂੰ ਆਈ ਲਵ ਯੂ ਲਿਖਿਆ।
ਬੱਚਿਆਂ ਨੂੰ ਉਹ ਪਿਤਾ ਨੂੰ ਸੌਂਪੇ ਜਾਣ ਦੀ ਕੀਤੀ ਮੰਗ
ਸੂਸਾਈਡ ਨੋਟ ਲਿਖਦਿਆਂ ਜੁਨੈਦ ਨੇ ਮੰਗ ਕੀਤੀ ਕੀ ਉਸਦੀ ਨੌ ਸਾਲ ਦੀ ਧੀ ਰੁਹਾਲ ਅਤੇ ਚਾਰ ਸਾਲ ਦੇ ਪੁੱਤਰ ਕਿਆਨ ਨੂੰ ਲਖਨਊ ਵਿੱਚ ਰਹਿ ਰਹੇ ਉਸ ਦੇ ਪਿਤਾ ਨੂੰ ਸੌਂਪ ਦਿੱਤਾ ਜਾਵੇ।
ਕਰਜ਼ੇ ਹੇਠਾਂ ਦੱਬਣ ਦੀ ਵੀ ਲਿਖੀ ਗੱਲ
ਜੁਨੈਦ ਨੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਉਸ ਦੀ ਪਤਨੀ ਅਤੇ ਪਤਨੀ ਦੇ ਦੋਵਾਂ ਸਾਥੀਆਂ ਨੇ ਉਸ ਨੂੰ 3 ਲੱਖ ਰੁਪਏ ਦੇ ਕਰਜ਼ੇ ਹੇਠ ਦੱਬ ਦਿੱਤਾ ਸੀ। ਉਸ ਨੇ ਇਹ ਵੀ ਸਾਫ ਕੀਤਾ ਕਿ ਮੁਲਜਮਾਂ ਨੇ ਕ੍ਰੈਡਿਟ ਕਾਰਡ ਅਤੇ ਉਸ ਦਾ ਮੋਬਾਇਲ ਫੋਨ ਵੀ ਖੋਹ ਲਿਆ ਸੀ।
ਸ਼ਾਹੀ ਇਮਾਮ ਨੂੰ ਸੌਂਪੀ ਜਾਵੇ ਲਾਸ਼
ਜੁਨੈਦ ਨੇ ਇਹ ਮੌਤ ਨੂੰ ਗਲੇ ਲਗਾਉਣ ਤੋਂ ਪਹਿਲੋਂ ਆਪਣੀ ਆਖਰੀ ਇੱਛਾ ਜ਼ਾਹਿਰ ਕੀਤੀ ਅਤੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਉਸ ਦੀ ਲਾਸ਼ ਗੁਰੂ ਅੰਗਦ ਦੇਵ ਕਲੋਨੀ ਦੀ ਮਸਜਿਦ ਜਾਂ ਫੀਲਡਗੰਜ ’ਚ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੂੰ ਸੌਂਪ ਦਿੱਤੀ ਜਾਵੇ। ਉਸ ਨੇ ਇਹ ਵੀ ਸਾਫ ਕੀਤਾ ਕਿ ਉਹ ਆਪਣੀ ਦੁਕਾਨ ਜਾਮਾ ਮਸਜਿਦ ਦੇ ਹਵਾਲੇ ਕਰਦਾ ਹੈ।
ਸੂਸਾਈਡ ਨੋਟ ਦੇ ਆਧਾਰ ’ਤੇ ਕੀਤਾ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਸਾਈਡ ਨੋਟ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਲਕਸ਼ਮੀ ਅਤੇ ਉਸ ਦੇ ਦੋ ਸਾਥੀਆਂ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਜੋ ਰਾਜ ਨਾਲ ਆਪਣੀ ਪਤਨੀ ਦੇ ਨਜਾਇਜ਼ ਸੰਬੰਧਤ ਤੋਂ ਕਾਫੀ ਪਰੇਸ਼ਾਨ ਸੀ ਅਤੇ ਔਰਤ ਨੇ ਤਲਾਕ ਦੇ ਕਾਗਜ਼ਾਂ ਤੇ ਜ਼ਬਰਦਸਤੀ ਦਸਤਖਤ ਕਰਵਾ ਕੇ ਯੁਵਰਾਜ ਨਾਲ ਵਿਆਹ ਵੀ ਕਰ ਲਿਆ ਸੀ।