ਟਰੱਕ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
ਟਰੱਕ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ
Publish Date: Mon, 16 Feb 2026 07:37 PM (IST)
Updated Date: Tue, 17 Feb 2026 04:10 AM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਟਰੱਕ ਹੇਠਾਂ ਆਉਣ ਨਾਲ ਸਾਈਕਲ ਸਵਾਰ ਵਿਅਕਤੀ ਦੀ ਮੌਤ ਮਾਮਲੇ ਵਿੱਚ ਕਾਰਵਾਈ ਕਰਦਿਆਂ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਏਐਸਆਈ ਨਰਿੰਦਰ ਕੁਮਾਰ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਜਗੀਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਗੋਰਾਹੂਰ ਨੇ ਦੱਸਿਆ ਕਿ ਉਹ ਥਾਣਾ ਦਾਖਾ ਕੋਲ ਖੜਾ ਆਪਣੇ ਚਾਚੇ ਸਹੁਰੇ ਮਨਜੀਤ ਸਿੰਘ ਨੂੰ ਉਡੀਕ ਰਿਹਾ ਸੀ। ਇਸ ਦੌਰਾਨ ਜਦੋਂ ਮਨਜੀਤ ਸਿੰਘ ਸਰਵਿਸ ਰੋਡ ’ਤੇ ਦਾਖਾ ਸਾਈਡ ਤੋਂ ਸਾਈਕਲ ’ਤੇ ਆ ਰਿਹਾ ਸੀ ਤਾਂ ਉਸਦੇ ਦੇਖਦੇ-ਦੇਖਦੇ ਮੁੱਲਾਂਪੁਰ ਮੁੱਖ ਚੌਂਕ ਵੱਲੋਂ ਆ ਰਹੇ ਇੱਕ ਟਰੱਕ ਚਾਲਕ ਨੇ ਉਸਦੇ ਸਾਈਕਲ ਵਿੱਚ ਟੱਕਰ ਮਾਰ ਦਿੱਤੀ, ਜਿਸ ਕਾਰਣ ਉਹ ਹੇਠਾਂ ਡਿੱਗ ਪਿਆ ਅਤੇ ਚਾਲਕ ਨੇ ਆਪਣਾ ਟਰੱਕ ਉਸਦੇ ਉਪਰੋਂ ਲੰਘਾ ਦਿੱਤਾ, ਜਿਸ ਕਾਰਨ ਮਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਸਾਈਕਲ ਬੁਰੀ ਤਰਾਂ ਨੁਕਸਾਨਿਆ ਗਿਆ।