ਦਾਤ ਦੇ ਜ਼ੋਰ ’ਤੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲਾ ਗ੍ਰਿਫਤਾਰ
ਦਾਤ ਦੇ ਜ਼ੋਰ ’ਤੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲਾ ਗ੍ਰਿਫਤਾਰ
Publish Date: Fri, 13 Feb 2026 07:56 PM (IST)
Updated Date: Fri, 13 Feb 2026 08:00 PM (IST)

- ਛੇ ਮੋਬਾਇਲ ਫੋਨ ਅਤੇ ਲੋਹੇ ਦਾ ਦਾਤ ਬਰਾਮਦ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਦਾਤ ਦੇ ਜ਼ੋਰ ’ਤੇ ਰਾਹਗੀਰਾਂ ਨਾਲ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਫੋਕਲ ਪੁਆਇੰਟ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਢੰਡਾਰੀ ਖੁਰਦ ਦੇ ਰਹਿਣ ਵਾਲੇ ਜੋਰਾ ਸਿੰਘ ਉਰਫ ਸੰਨੀ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਢੰਡਾਰੀ ਖੁਰਦ ਦੇ ਰਹਿਣ ਵਾਲੇ ਸ਼ਿਵਮ ਕੁਮਾਰ ਦੇ ਬਿਆਨ ਉੱਪਰ ਮੁਲਜ਼ਮ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਵਾਰਦਾਤ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਰਜਿੰਦਰ ਕੁਮਾਰ ਮੁਤਾਬਕ ਢੰਡਾਰੀ ਖੁਰਦ ਦੇ ਰਹਿਣ ਵਾਲੇ ਸ਼ਿਵਮ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 11 ਫਰਵਰੀ ਨੂੰ ਜਦੋਂ ਉਹ ਆਪਣਾ ਕੰਮ ਖਤਮ ਕਰਕੇ ਘਰ ਵੱਲ ਆ ਰਿਹਾ ਸੀ ਤਾਂ ਇੱਕ ਵਿਅਕਤੀ ਨੇ ਉਸ ਨੂੰ ਰਾਹ ਵਿੱਚ ਰੋਕ ਕੇ ਦਾਤ ਦੇ ਜ਼ੋਰ ਤੇ ਉਸ ਨਾਲ ਲੁੱਟ ਦੀ ਵਾਰਦਾਤ ਅੰਜਾਮ ਦਿੱਤੀ। ਸ਼ਿਕਾਇਤ ਕਰਤਾ ਮੁਤਾਬਕ ਹਥਿਆਰਬੰਦ ਵਿਅਕਤੀ ਨੇ ਉਸ ਦੀ ਜੇਬ ਵਿੱਚੋਂ ਧੱਕੇ ਨਾਲ 2000 ਰੁਪਏ ਨਕਦੀ ਅਤੇ ਇੱਕ ਮੋਬਾਇਲ ਫੋਨ ਖੋਹ ਲਿਆ। ਉਸ ਨੇ ਆਪਣੇ ਪੱਧਰ ਤੇ ਵਾਰਦਾਤ ਕਰਨ ਵਾਲੇ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਸ ਨਾਲ ਇਹ ਵਾਰਦਾਤ ਮੁਲਜ਼ਮ ਜੋਰਾ ਸਿੰਘ ਨੇ ਕੀਤੀ ਸੀ। ਇਸ ਜਾਣਕਾਰੀ ਦੇ ਅਧਾਰ ਤੇ ਪੁਲਿਸ ਦੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਕਬਜ਼ੇ ਵਿੱਚੋਂ 6 ਮੋਬਾਇਲ ਫੋਨ ਅਤੇ ਇਕ ਲੋਹੇ ਦਾ ਦਾਤ ਬਰਾਮਦ ਕਰ ਲਿਆ ਹੈ।