ਲਾਟਰੀ ਦੀ ਆੜ ’ਚ ਦੜਾ-ਸੱਟਾ ਲਗਵਾਉਣ ਵਾਲਾ ਗ੍ਰਿਫ਼ਤਾਰ
ਲਾਟਰੀ ਦੀ ਆੜ ਵਿੱਚ ਦੜਾ ਸੱਟਾ ਲਗਵਾਉਣ ਵਾਲਾ ਗ੍ਰਿਫਤਾਰ
Publish Date: Tue, 20 Jan 2026 06:19 PM (IST)
Updated Date: Wed, 21 Jan 2026 04:10 AM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲਾਟਰੀ ਦੀ ਆੜ ’ਚ ਦੜਾ-ਸੱਟਾ ਲਗਵਾਉਣ ਵਾਲੇ ਮੁਲਜ਼ਮ ਨੂੰ ਥਾਣਾ ਫੋਕਲ ਪੁਆਇੰਟ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਜਗਦੀਸ਼ ਕਲੋਨੀ ਢੰਡਾਰੀ ਖੁਰਦ ਦੇ ਵੇਹੜੇ ਵਿੱਚ ਰਹਿਣ ਵਾਲੇ ਮਨੀਸ਼ ਕੁਮਾਰ ਦੇ ਰੂਪ ਵਿੱਚ ਹੋਈ ਹੈ। ਸਹਾਇਕ ਥਾਣੇਦਾਰ ਹਰਮੇਸ਼ ਲਾਲ ਦੇ ਬਿਆਨ ਉੱਪਰ ਮੁਲਜ਼ਮ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਹਾਇਕ ਥਾਣੇਦਾਰ ਹਰਮੇਸ਼ ਲਾਲ ਮੁਤਾਬਕ ਸਥਾਨਕ ਗਣਪਤੀ ਚੌਂਕ ਢੰਡਾਰੀ ਖੁਰਦ ਕੋਲ ਗਸ਼ਤ ਦੌਰਾਨ ਪੁਲਿਸ ਨੂੰ ਗੁਪਤ ਰੂਪ ਨਾਲ ਜਾਣਕਾਰੀ ਮਿਲੀ ਸੀ ਕਿ ਦੀਪ ਕਾਲੋਨੀ ਢੰਡਾਰੀ ਖੁਰਦ ਦੀ ਇਕ ਦੁਕਾਨ ’ਚ ਮੁਲਜ਼ਮ ਹੱਥ ਦੀਆਂ ਲਿਖੀਆਂ ਪਰਚੀਆਂ ਨਾਲ ਦੜਾ-ਸੱਟਾ ਲਗਵਾ ਕੇ ਲੋਕਾਂ ਨਾਲ ਵਿੱਤੀ ਠੱਗੀ ਕਰ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਪਾਰਟੀ ਨੇ ਮੌਕੇ ’ਤੇ ਜਾ ਕੇ ਰੇਡ ਕੀਤੀ ਅਤੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ। ਸ਼ੁਰੂਆਤੀ ਪੜਤਾਲ ਦੌਰਾਨ ਮੁਲਜ਼ਮ ਦੇ ਕਬਜ਼ੇ ’ਚੋਂ 1100 ਰੁਪਏ ਤੋਂ ਵੱਧ ਕਰੰਸੀ ਨੋਟ ਤੇ ਹੱਥ ਦੀਆਂ ਲਿਖੀਆਂ ਦੜੇ-ਸੱਟੇ ਦੀਆਂ ਪਰਚੀਆਂ ਬਰਾਮਦ ਹੋਈਆਂ ਹਨ।