ਹਲਕਾ ਪਾਇਲ ’ਚ ਮਦਨੀਪੁਰ ਦੀ ਅਗਵਾਈ ਸ਼ਲਾਘਾਯੋਗ : ਜ਼ਿਲ੍ਹਾ ਜਥੇਦਾਰ ਢਿੱਲੋਂ
ਹਲਕਾ ਪਾਇਲ ਵਿੱਚ ਮਦਨੀਪੁਰ ਦੀ ਅਗਵਾਈ ਸ਼ਲਾਘਾਯੋਗ- ਜਿਲ੍ਹਾ ਜਥੇਦਾਰ ਢਿੱਲੋਂ
Publish Date: Thu, 26 Mar 2026 07:29 PM (IST)
Updated Date: Thu, 26 Mar 2026 07:32 PM (IST)

ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜੱਥੇਦਾਰ ਪਰਮਜੀਤ ਸਿੰਘ ਢਿੱਲੋਂ ਨੇ ਹਲਕਾ ਪਾਇਲ ਦੇ ਮੌਜੂਦਾ ਅਤੇ ਸਾਬਕਾ ਜਥੇਦਾਰਾ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਬਲਾਕ ਸੰਮਤੀ ਚੋਣਾਂ ਦੌਰਾਨ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਸਾਰੇ ਜਥੇਦਾਰਾ ਨੂੰ ਵਧਾਈ ਦਿੱਤੀ, ਜਿੰਨ੍ਹਾਂ ਨੇ ਇੱਕ ਟੀਮ ਬਣ ਕੇ ਸ੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਲਕਾ ਇੰਚਾਰਜ ਮਦਨੀਪੁਰ ਦੀ ਅਗਵਾਈ ਵਿੱਚ ਕੰਮ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਪੱਖੀ ਫੈਸਲੇ ਲੈਣ ਵਾਲੀ ਪਾਰਟੀ ਨੂੰ ਰਾਜ ਭਾਗ ਦੇਣ ਦਾ ਮਨ ਬਣਾ ਚੁੱਕੇ ਹਨ। ਜੱਥੇਦਾਰ ਪਰਮਜੀਤ ਸਿੰਘ ਨੇ ਹਲਕਾ ਇੰਚਾਰਜ ਮਦਨੀਪੁਰ ਨੂੰ ਹਲਕੇ ਦੇ ਸਮੁੱਚੇ ਜੱਥੇਦਾਰਾ ਅਤੇ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਨੂੰ ਨਾਲ ਲੈ ਕਿ ਪਿੰਡ ਪੱਧਰ ਤੱਕ ਨੌਜੁਆਨਾ ਨੂੰ ਵੀ ਜਿੰਮੇਵਾਰੀਆਂ ਦੇਣ ਦੀ ਸਾਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜਿਥੇ ਪੁਰਾਣੇ ਆਗੂਆ ਦੇ ਤਜਰਬੇ ਦੀ ਲੋੜ ਹੈ, ਉਥੇ ਨੌਜੁਆਨਾਂ ਦੇ ਜੋਸ਼ ਦੀ ਵੀ ਜਰੂਰਤ ਹੈ। ਇਸ ਸਮੇਂ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਜੱਥੇ. ਜਗਜੀਤ ਸਿੰਘ ਦੌਲਤਪੁਰ, ਜੱਥੇ. ਪ੍ਰਿਤਪਾਲ ਸਿੰਘ ਝੱਮਟ, ਜੱਥੇ. ਸਿਵਰਾਜ ਸਿੰਘ ਜੱਲ੍ਹਾ, ਜਥੇ. ਜਸਵੀਰ ਸਿੰਘ ਨਿਜ਼ਾਮਪੁਰ, ਜਥੇ. ਮਨਜੀਤ ਸਿੰਘ ਘੁਢਾਣੀ, ਜੱਥੇ. ਜਗਦੇਵ ਸਿੰਘ ਦਬੁਰਜੀ, ਜੱਥੇ. ਸਰਬਜੀਤ ਸਿੰਘ ਸੇਠੀ ਆਦਿ ਆਗੂ ਹਾਜ਼ਰ ਸਨ।