Ludhiana News : ਸਬਜ਼ੀ ਮੰਡੀ ਦੇ ਆੜ੍ਹਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਸਥਾਨਕ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ ਵਿੱਚ ਸਬਜੀ ਦਾ ਕਾਰੋਬਾਰ ਕਰਨ ਵਾਲੇ ਆੜਤੀ ਨੇ ਸ਼ੱਕੀ ਹਾਲਾਤ ਵਿੱਚ ਫਾਹਾ ਲਗਾ ਕੇ ਜਿੰਦਗੀ ਨੂੰ ਅਲਵਿਦਾ ਆਖ ਦਿੱਤਾ। ਫੰਦਾ ਲਗਾ ਕੇ ਜਾਨ ਦੇਣ ਵਾਲੇ ਵਿਅਕਤੀ ਦੀ ਪਛਾਣ ਧਿਆਨ ਸਿੰਘ ਦੇ ਰੂਪ ਵਿੱਚ ਹੋਈ ਹੈ।
Publish Date: Mon, 16 Mar 2026 09:35 PM (IST)
Updated Date: Mon, 16 Mar 2026 09:37 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ ਵਿੱਚ ਸਬਜੀ ਦਾ ਕਾਰੋਬਾਰ ਕਰਨ ਵਾਲੇ ਆੜਤੀ ਨੇ ਸ਼ੱਕੀ ਹਾਲਾਤ ਵਿੱਚ ਫਾਹਾ ਲਗਾ ਕੇ ਜਿੰਦਗੀ ਨੂੰ ਅਲਵਿਦਾ ਆਖ ਦਿੱਤਾ। ਫੰਦਾ ਲਗਾ ਕੇ ਜਾਨ ਦੇਣ ਵਾਲੇ ਵਿਅਕਤੀ ਦੀ ਪਛਾਣ ਧਿਆਨ ਸਿੰਘ ਦੇ ਰੂਪ ਵਿੱਚ ਹੋਈ ਹੈ। ਘਟਨਾ ਦਾ ਪਤਾ ਲੱਗਾ ਜਦੋਂ ਮੰਡੀ ਦੇ ਹੀ ਇੱਕ ਦੁਕਾਨਦਾਰ ਨੇ ਆੜਤੀ ਦੀ ਕਮਰੇ ਵਿੱਚ ਫੰਦੇ ਨਾਲ ਲਟਕਦੀ ਲਾਸ਼ ਦੇਖ ਕੇ ਰੌਲਾ ਪਾਇਆ ਅਤੇ ਥਾਣਾ ਬਸਤੀ ਜੋਧਿਆਲ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈਣ ਮਗਰੋਂ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ
ਜਾਣਕਾਰੀ ਮੁਤਾਬਕ ਬਹਾਦਰ ਕੇ ਰੋਡ ਸਬਜ਼ੀ ਮੰਡੀ ਵਿੱਚ ਆਲੂ ਅਤੇ ਪਿਆਜ ਦਾ ਹੋਲਸੇਲ ਕਾਰੋਬਾਰ ਕਰਨ ਵਾਲੇ ਆੜਤੀ ਧਿਆਨ ਸਿੰਘ ਨੇ ਆਪਣੀ ਦੁਕਾਨ ਤੋਂ ਕੁਝ ਦੂਰ ਸਥਿਤ ਇੱਕ ਕਮਰੇ ਵਿੱਚ ਜਾ ਕੇ ਫਾਹਾ ਲਗਾ ਲਿਆ। ਘਟਨਾ ਵਾਲੀ ਜਗ੍ਹਾ ਕੋਲੋਂ ਲੰਘ ਰਹੇ ਇੱਕ ਦੁਕਾਨਦਾਰ ਨੇ ਆੜਤੀ ਦੀ ਫੰਦੇ ਨਾਲ ਲਮਕਦੀ ਲਾਸ਼ ਵੇਖ ਕੇ ਰੌਲਾ ਪਾਇਆ ਅਤੇ ਬਾਕੀ ਦੁਕਾਨਦਾਰਾਂ ਨੂੰ ਮੌਕੇ ਤੇ ਸੱਦ ਲਿਆ।
ਸਬਜ਼ੀ ਮੰਡੀ ਦੇ ਦੁਕਾਨਦਾਰਾਂ ਨੇ ਵੇਖਦੇ ਹੀ ਮ੍ਰਿਤਕ ਦੀ ਪਛਾਣ ਸਥਾਨਕ ਬੰਦਾ ਬਹਾਦਰ ਨਗਰ ਦੇ ਰਹਿਣ ਵਾਲੇ ਆੜਤੀ ਧਿਆਨ ਸਿੰਘ ਦੇ ਰੂਪ ਵਿੱਚ ਕੀਤੀ ਅਤੇ ਥਾਣਾ ਬਸਤੀ ਜੋਧੇਵਾਲ ਪੁਲਿਸ ਨੂੰ ਮੌਕੇ ਤੇ ਸੱਦ ਲਿਆ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਮ੍ਰਿਤਕ ਧਿਆਨ ਸਿੰਘ ਦੇ ਪਰਿਵਾਰ ਸੁਚਿਤ ਕੀਤਾ ਗਿਆ।
ਮ੍ਰਿਤਕ ਦੀ ਪਤਨੀ ਤੋਂ ਇਲਾਵਾ ਪਰਿਵਾਰ ਵਿੱਚ ਇੱਕ ਧੀ ਅਤੇ ਇੱਕ ਪੁੱਤਰ ਹੈ ਅਤੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਆਤਮ ਹੱਤਿਆ ਕਰਨ ਵਾਲੇ ਦੀ ਕਿਸੇ ਵੀ ਮਾਨਸਿਕ ਤਣਾ ਜਾਂ ਲੜਾਈ ਝਗੜੇ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਜਿਸ ਦੇ ਚਲਦੇ ਆੜਤੀ ਨੇ ਇਹ ਜਾਣਲੇਵਾ ਕਦਮ ਚੁੱਕਿਆ ਹੋਵੇਗਾ। ਘਟਨਾ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਮੁਤਾਬਕ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਰਖਵਾ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ