ਮਹਾਨਗਰ ਦੇ ਬੁੱਢੇਵਾਲ ਰੋਡ ਜਮਾਲਪੁਰ ਸਥਿਤ ਇੱਕ ਫੈਕਟਰੀ ਅੰਦਰ ਲੋਹਾ ਢਾਲਣ ਵਾਲੀ ਮਸ਼ੀਨ ਵਿੱਚ ਡਿੱਗਣ ਕਾਰਨ ਕਰੀਬ 25 ਸਾਲ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਰੂਹ ਕੰਬਾ ਦੇਣ ਵਾਲੀ ਇਸ ਦਰਦਨਾਕ ਦੁਰਘਟਨਾ ਦਾ ਸ਼ਿਕਾਰ ਬਣੇ ਨੌਜਵਾਨ ਦੀ ਪਛਾਣ ਸਚਿਨ ਗੌਤਮ ਦੇ ਰੂਪ ਵਿੱਚ ਹੋਈ ਹੈ।

ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਦੇ ਬੁੱਢੇਵਾਲ ਰੋਡ ਜਮਾਲਪੁਰ ਸਥਿਤ ਇੱਕ ਫੈਕਟਰੀ ਅੰਦਰ ਲੋਹਾ ਢਾਲਣ ਵਾਲੀ ਮਸ਼ੀਨ ਵਿੱਚ ਡਿੱਗਣ ਕਾਰਨ ਕਰੀਬ 25 ਸਾਲ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਰੂਹ ਕੰਬਾ ਦੇਣ ਵਾਲੀ ਇਸ ਦਰਦਨਾਕ ਦੁਰਘਟਨਾ ਦਾ ਸ਼ਿਕਾਰ ਬਣੇ ਨੌਜਵਾਨ ਦੀ ਪਛਾਣ ਸਚਿਨ ਗੌਤਮ ਦੇ ਰੂਪ ਵਿੱਚ ਹੋਈ ਹੈ। ਬਹਿਰਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਫੈਕਟਰੀ ਮਾਲਕ ਅਸੀਮ ਅਗਰਵਾਲ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਦਿਲ ਦਹਿਲਾਉਣ ਵਾਲੀ ਘਟਨਾ ਜਮਾਲਪੁਰ ਇਲਾਕੇ ਵਿੱਚ ਬੁੱਢੇਵਾਲ ਰੋਡ ਸਥਿਤ ਵਾਈਟਲ ਸਟੀਲ ਬਰਾਸ ਲਿਮਿਟਿਡ ਕੰਪਨੀ ਅੰਦਰ ਹੋਈ ਜਿੱਥੇ ਰਾਤ ਦੀ ਸ਼ਿਫਟ ਚੱਲ ਰਹੀ ਸੀ ਅਤੇ ਕਰੀਬ 25 ਸਾਲ ਉਮਰ ਦਾ ਨੌਜਵਾਨ ਸਚਿਨ ਗੌਤਮ ਲੋਹੇ ਦੀ ਭੱਠੀ ਤੇ ਕੰਮ ਕਰ ਰਿਹਾ ਸੀ। ਕੰਮ ਕਰਦੇ ਕਰਦੇ ਅਚਾਨਕ ਸਚਿਨ ਲੋਹੇ ਨੂੰ ਪਿਘਲਾ ਕੇ ਪਾਣੀ ਬਣਾ ਦੇਣ ਵਾਲੀ ਉੱਚ ਤਾਪਮਾਨ ਵਾਲੀ ਭੱਠੀ ਦੇ ਨਜ਼ਦੀਕ ਗਿਆ ਅਤੇ ਅਚਾਨਕ ਅਜੀਬੋ ਗਰੀਬ ਹਾਲਾਤਾਂ ਅੰਦਰ ਗੌਤਮ ਭੱਠੀ ਵਿੱਚ ਡਿੱਗ ਪਿਆ। ਬੇਹੱਦ ਉੱਚੇ ਤਾਪਮਾਨ ਨਾਲ ਫੌਲਾਦ ਨੂੰ ਗਾਲ ਕੇ ਪਾਣੀ ਬਣਾ ਦੇਣ ਵਾਲੀ ਇਸ ਭੱਠੀ ਵਿੱਚ ਡਿੱਗਦੇ ਹੀ ਗੌਤਮ ਦਾ ਸਰੀਰ ਮੋਮ ਵਾਂਗ ਪਿਘਲਣਾ ਸ਼ੁਰੂ ਹੋਇਆ ਅਤੇ ਵੇਖਦੇ ਵੇਖਦੇ ਪੂਰੀ ਤਰਾ ਸੁਆਹ ਹੋ ਗਿਆ।
ਜਾਣਕਾਰੀ ਮੁਤਾਬਕ ਇਹ ਦਰਦਨਾਕ ਦੁਰਘਟਨਾ ਫੈਕਟਰੀ ਅੰਦਰ ਲੱਗੇ ਸੀਸੀ ਟੀਵੀ ਕੈਮਰੇਆ ਵਿੱਚ ਵੀ ਰਿਕਾਰਡ ਹੋ ਗਈ ਜਿਸ ਵਿੱਚ ਨਜ਼ਰ ਆਇਆ ਕਿ ਰਾਤ ਵੇਲੇ ਸਾਰੇ ਫੈਕਟਰੀ ਮੁਲਾਜ਼ਮ ਆਪਣਾ ਆਪਣਾ ਕੰਮ ਕਰ ਰਹੇ ਸਨ, ਇਸ ਦੌਰਾਨ ਸਚਿਨ ਕੰਮ ਕਰਦਾ ਕਰਦਾ ਭੱਠੀ ਕੋਲ ਗਿਆ ਅਤੇ ਅਚਾਨਕ ਭੱਠੀ ਦੇ ਅੰਦਰ ਡਿੱਗ ਗਿਆ। ਸਾਥੀ ਮੁਲਾਜ਼ਮਾਂ ਨੇ ਆਪਣੇ ਅੱਖੀ ਸਚਿਨ ਨੂੰ ਮੋਮ ਦੀ ਤਰ੍ਹਾਂ ਪਿਗਲ ਦੇ ਵੇਖ ਰੋਲਾ ਪਾਉਣਾ ਸ਼ੁਰੂ ਕੀਤਾ ਅਤੇ ਘਟਨਾ ਦੀ ਜਾਣਕਾਰੀ ਫੈਕਟਰੀ ਮਾਲਕ ਨੂੰ ਦਿੱਤੀ।
ਪਰਿਵਾਰ ਵਾਲਿਆਂ ਨੇ ਫੈਕਟਰੀ ਮਾਲਕ ਤੇ ਲਗਾਏ ਸੰਗੀਨ ਦੋਸ਼
ਫੈਕਟਰੀ ਅੰਦਰ ਹੋਈ ਇਸ ਦਰਦਨਾਕ ਦੁਰਘਟਨਾ ਵਿੱਚ ਜਾਨ ਗਵਾਉਣ ਵਾਲੇ ਸਚਿਨ ਗੌਤਮ ਦੇ ਭਰਾ ਮਨੁ ਗੌਤਮ ਮੁਤਾਬਕ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜਿਲਾ ਗੋਰਖਪੁਰ ਦਾ ਰਹਿਣ ਵਾਲਾ ਹੈ। ਉਹਨਾਂ ਦੱਸਿਆ ਕਿ ਸਚਿਨ ਪੜਾਈ ਤੋਂ ਬਾਅਦ ਕਰੀਬ ਤਿੰਨ ਸਾਲ ਪਹਿਲਾਂ ਇਸ ਫੈਕਟਰੀ ਵਿੱਚ ਨੌਕਰੀ ਤੇ ਲੱਗਾ ਸੀ। ਉਹਨਾਂ ਦੱਸਿਆ ਕਿ ਸਚਿਨ ਪਰਿਵਾਰ ਦਾ ਹੋਣਹਾਰ ਪੁੱਤਰ ਸੀ ਅਤੇ ਆਪਣੀ ਕਮਾਈ ਨਾਲ ਪਰਿਵਾਰ ਨੂੰ ਪੈਰਾਂ ਤੇ ਖੜਾ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਸੀ। ਮਾਂ ਵੀ ਸਚਿਨ ਦੇ ਵਿਆਹ ਦੇ ਸੁਫ਼ਨੇ ਵੇਖ ਰਹੀ ਸੀ ਪਰ ਭਰੀ ਜਵਾਨੀ ਵਿੱਚ ਉਹ ਸਹਾਰਾ ਖੋਹਿਆ ਗਿਆ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਏ ਕਿ ਰਾਤ ਦੀ ਸ਼ਿਫਟ ਵਿੱਚ ਖਤਰਨਾਕ ਕੰਮ ਅੰਜਾਮ ਦੇਣ ਵਾਲੇ ਫੈਕਟਰੀ ਵਰਕਰਾਂ ਲਈ ਮਾਲਕ ਵੱਲੋਂ ਸੁਰੱਖਿਆ ਦੇ ਸੁਚੱਜੇ ਪ੍ਰਬੰਧ ਨਹੀਂ ਕੀਤੇ ਗਏ ਸਨ ਜਿਸ ਕਾਰਨ ਉਹਨਾਂ ਦਾ ਜਵਾਨ ਪੁੱਤ ਮੌਤ ਦੇ ਮੂੰਹ ਚਲਾ ਗਿਆ। ਬੇਹੱਦ ਉੱਚੇ ਤਾਪਮਾਨ ਨਾਲ ਲੋਹਾ ਲਾਉਣ ਵਾਲੀ ਭੱਠੀ ਤੇ ਉਗਲਾ ਜਮਾ ਤੋਂ ਜਾਨ ਜੋਖਮ ਵਿੱਚ ਪਾ ਕੇ ਕੰਮ ਲਿਆ ਜਾ ਰਿਹਾ ਸੀ। ਹੁਣ ਪੁਲਿਸ ਕੋਲ ਫੈਕਟਰੀ ਮਾਲਕ ਕੱਲਾਪ ਸ਼ਿਕਾਇਤ ਦਰਜ ਕਰਵਾਈ ਜਿਸ ਆਧਾਰ ਤੇ ਪੁਲਿਸ ਨੇ ਫੈਕਟਰੀ ਮਾਲਕ ਅਸੀਮ ਅਗਰਵਾਲ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ।