Ludhiana News : ਨੌਜਵਾਨ 'ਤੇ ਦਰਿੰਦਗੀ ਭਰਿਆ ਹਮਲਾ, ਵਾਲਾਂ ਤੋਂ ਫੜ ਕੇ ਗਲੀ 'ਚ ਘੜੀਸਿਆ; ਹਾਲਤ ਗੰਭੀਰ
ਸ਼ਹਿਰ ਦੇ ਹੰਬੜਾਂ ਰੋਡ 'ਤੇ ਇੱਕ 22 ਸਾਲਾ ਨੌਜਵਾਨ ਉੱਪਰ ਦਰਿੰਦਗੀ ਭਰਿਆ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ 22 ਸਾਲਾ ਗਗਨਪ੍ਰੀਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸੀ ਅਤੇ ਉਸਨੂੰ ਵੈਂਟੀਲੇਟਰ 'ਤੇ ਲਗਾ ਦਿੱਤਾ।
Publish Date: Sat, 14 Mar 2026 10:35 PM (IST)
Updated Date: Sat, 14 Mar 2026 10:40 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਦੇ ਹੰਬੜਾਂ ਰੋਡ 'ਤੇ ਇੱਕ 22 ਸਾਲਾ ਨੌਜਵਾਨ ਉੱਪਰ ਦਰਿੰਦਗੀ ਭਰਿਆ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ 22 ਸਾਲਾ ਗਗਨਪ੍ਰੀਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੱਸੀ ਅਤੇ ਉਸਨੂੰ ਵੈਂਟੀਲੇਟਰ 'ਤੇ ਲਗਾ ਦਿੱਤਾ।
ਪੀੜਤ ਦੀ ਮਾਤਾ ਸ਼ੰਮੀ ਨੇ ਦੱਸਿਆ ਕਿ ਗੁਆਂਡ ਵਿੱਚ ਰਹਿੰਦੇ ਕੁਝ ਪ੍ਰਵਾਸੀ ਨੌਜਵਾਨ ਪਹਿਲਾਂ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਭੰਨ ਤੋੜ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਗਗਨਪ੍ਰੀਤ ‘ਤੇ ਹਮਲਾ ਕਰ ਦਿੱਤਾ । ਹਮਲਾਵਰ ਉਸ ਨੂੰ ਵਾਲਾਂ ਨਾਲ ਫੜ ਕੇ ਘਸੀਟਦੇ ਹੋਏ ਗਲੀ ਵਿੱਚ ਲੈ ਗਏ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਗਗਨਪ੍ਰੀਤ ਆਈਟੀਆਈ ਵਿੱਚ ਪੜ੍ਹਾਈ ਕਰ ਰਿਹਾ ਹੈ, ਜਦਕਿ ਉਸ ਦੀ ਮਾਂ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਫੈਕਟਰੀ ਵਿੱਚ ਮਜ਼ਦੂਰੀ ਕਰਦੀ ਹੈ। ਡਾਕਟਰਾਂ ਮੁਤਾਬਕ ਗਗਨਪ੍ਰੀਤ ਦੇ ਸਿਰ ਅਤੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਐਸਆਈ ਮੋਹਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਤਲਾਸ਼ ਮੁਹਿੰਮ ਚਲਾਈ ਜਾ ਰਹੀ ਹੈ।