ਪਿੰਡ ਟੋਡਰਪੁਰ ਵਿਖੇ 9 ਨੂੰ ਮਨਾਈ ਜਾਵੇਗੀ 21 ਧੀਆਂ ਦੀ ਲੋਹੜੀ
ਪਿੰਡ ਟੋਡਰਪੁੁਰ ਵਿਖੇ 9 ਨੂੰ ਮਨਾਈ ਜਾਵੇਗੀ 21 ਧੀਆਂ ਦੀ ਲੋਹੜੀ
Publish Date: Mon, 05 Jan 2026 06:00 PM (IST)
Updated Date: Tue, 06 Jan 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਮਰਾਲਾ: ਗਰਾਮ ਪੰਚਾਇਤ ਟੋਡਰਪੁਰ ਅਤੇ ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਐਸੋ: ਰਜਿ: ਪੰਜਾਬ ਵੱਲੋਂ ਸਾਂਝੇ ਰੂਪ ’ਚ 9 ਜਨਵਰੀ ਨੂੰ ਪਿੰਡ ਟੋਡਰਪੁਰ ਵਿਖੇ 21 ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਇਸ ਦਿਨ ਪਿੰਡ ਦੀਆਂ ਨਵਜੰਮੀਆਂ 21 ਧੀਆਂ ਦੀ ਲੋਹੜੀ ਮਨਾਈ ਜਾਵੇਗੀ। ਇਸ ਸਮਾਗਮ ਵਿੱਚ ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਮਦਨ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਪੰਚ ਦਵਿੰਦਰ ਕੌਰ, ਰਣਜੀਤ ਸਿੰਘ ਢਿੱਲਵਾਂ ਸੈਕਟਰੀ, ਸੰਦੀਪ ਕੌਰ ਵਾਈ ਚੇਅਰਪਰਸਨ ਪੁਲਿਸ ਜ਼ਿਲ੍ਹਾ ਖੰਨਾ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।