ਨਵਪ੍ਰੀਤ ਹੈਰੀ ਦੀ ਕਿਤਾਬ ‘ਹਾਂ ਸ਼ਾਇਰਾ’ ਲੋਕ ਅਰਪਣ
ਗੁਰੂ ਨਾਨਕ ਖਾਲਸਾ ਕਾਲਜ ਵਿਖੇ ਸਾਹਿਤਕ ਗੱਲਬਾਤ ਤੇ ਕਿਤਾਬ ਲੋਕ ਅਰਪਣ
Publish Date: Tue, 10 Feb 2026 07:09 PM (IST)
Updated Date: Wed, 11 Feb 2026 04:11 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਲੁਧਿਆਣਾ : ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ (ਆਈਕਿਊਏਸੀ) ਦੀ ਅਗਵਾਈ ਹੇਠ ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਦੇ ਪੰਜਾਬੀ ਵਿਭਾਗ ਨੇ ਪ੍ਰਸਿੱਧ ਪੰਜਾਬੀ ਕਵੀ ਨਵਪ੍ਰੀਤ ਸਿੰਘ ਹੈਰੀ ਦੀ ਕਿਤਾਬ ‘ਹਾਂ ਸ਼ਾਇਰਾ’ ਨੂੰ ਲੋਕ ਅਰਪਣ ਕੀਤਾ ਗਿਆ। ਕਿਤਾਬ ਲੋਕ ਆਰਪਣ ਕਰਨ ਦੇ ਨਾਲ-ਨਾਲ ਇੱਕ ਆਹਮੋ-ਸਾਹਮਣੇ ਸਾਹਿਤਕ ਗੱਲਬਾਤ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਦੌਰਾਨ ਕਵੀ ਦੇ ਕੰਮ ਦੇ ਅੰਸ਼ ਪੇਸ਼ ਕੀਤੇ ਗਏ ਤੇ ਉਨ੍ਹਾਂ ਦੀ ਕਵਿਤਾ ਦੀ ਡੂੰਘਾਈ ਤੇ ਸਾਹਿਤਕ ਗੁਣਾਂ ਤੇ ਚਰਚਾ ਕੀਤੀ ਗਈ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਕਵੀ ਦੇ ਪੰਜਾਬੀ ਸਾਹਿਤ ਵਿੱਚ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਾਹਿਤਕ ਗਤੀਵਿਧੀਆਂ ਨਾਲ ਜੁੜੇ ਰਹਿੰਦੇ ਹੋਏ ਪੜ੍ਹਨ ਤੇ ਲਿਖਣ ਦੀਆਂ ਆਦਤਾਂ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਲਈ ਅਜਿਹੇ ਸਾਰਥਕ ਸਮਾਗਮਾਂ ਦੇ ਆਯੋਜਨ ਲਈ ਪੰਜਾਬੀ ਵਿਭਾਗ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।