ਲਿਬੜਾ ਵੱਲੋਂ ਕਿਸਾਨ ਵਿੰਗ ਦੀ ਮੀਟਿੰਗ
ਖੰਨਾ ’ਚ ਲਿਬੜਾ ਵੱਲੋਂ ਕਿਸਾਨ ਵਿੰਗ ਦੀ ਮੀਟਿੰਗ
Publish Date: Mon, 19 Jan 2026 07:34 PM (IST)
Updated Date: Tue, 20 Jan 2026 04:16 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਅੱਜ ਇਥੋਂ ਦੀ ਅਨਾਜ ਮੰਡੀ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਖੰਨਾ ਦੇ ਕੋਆਰਡੀਨੇਟਰ ਯਾਦਵਿੰਦਰ ਸਿੰਘ ਲਿਬੜਾ ਨੇ ਮੰਡਲ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਜਿਸ ਵਿਚ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਮੰਗ ਪੱਤਰ ਤਿਆਰ ਕੀਤਾ ਗਿਆ। ਸ੍ਰੀ ਲਿਬਡ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਦਿਨ ਸਮੇਂ 8 ਘੰਟੇ ਬਿਜਲੀ ਦੇ ਰਹੀ ਹੈ ਅਤੇ ਹਲਕੇ ਵਿਚ ਸੂਏ ਪੱਕੇ ਕਰਕੇ ਹਜ਼ਾਰਾਂ ਏਕਡ਼ ਜ਼ਮੀਨ ਨੂੰ ਨਹਿਰੀ ਪਾਣੀ ਸਿੰਚਾਈ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਮੰਗ ਕੀਤੀ ਕਿ ਖੇਤਾਂ ਵਿਚੋਂ ਜਾਂਦੀਆਂ ਬਿਜਲੀ ਦੀਆਂ ਤਾਰਾਂ ਅੱਜ ਤੋਂ 60-70 ਸਾਲ ਪਹਿਲਾਂ ਦੀਆਂ ਪਈਆਂ ਹਨ ਜੋ ਖਰਾਬ ਅਤੇ ਨੀਵੀਆਂ ਹੋ ਚੁੱਕੀਆਂ ਹਨ ਅਤੇ ਕਿਸਾਨਾਂ ਨੂੰ ਕਬਾਇਨਾਂ ਰਾਹੀਂ ਫਸਲ ਵੱਢਣ ਵਿਚ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਖੇਤਾਂ ਵਿਚੋਂ ਨਿਕਲੀਆਂ ਤਾਰਾਂ ਨਵੀਆਂ ਪਾਈਆਂ ਜਾਣ। ਇਸ ਮੌਕੇ ਲਖਵੀਰ ਸਿੰਘ ਰਤਨਹੇੜੀ, ਪਵਨਪ੍ਰੀਤ ਸਿੰਘ ਲਿਬੜਾ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ, ਸਵਰਨਜੀਤ ਸਿੰਘ, ਜਗਵਿੰਦਰ ਸਿੰਘ, ਚਰਨਜੀਤ ਸਿੰਘ, ਪਰਦੁਮਨ ਸਿੰਘ, ਬੰਤ ਸਿੰਘ ਆਦਿ ਹਾਜ਼ਰ ਸਨ।