‘ਵਿਘਨ ਵਿੱਚੋਂ ਲੰਘਣਾ ਜੇਤੂ ਕੌਣ ਹੋਣਗੇ’ ਵਿਸ਼ੇ ’ਤੇ ਲੈਕਚਰ
ਜੀਐੱਚਜੀ ਕਾਲਜ ਵਿਖੇ ਵਿਘਨ ਵਿਚੋਂ ਲੰਘਣਾ ਵਿਸ਼ੇ ’ਤੇ ਕਰਵਾਇਆ ਲੈਕਚਰ
Publish Date: Wed, 21 Jan 2026 07:26 PM (IST)
Updated Date: Thu, 22 Jan 2026 04:10 AM (IST)

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਗੁਰੂਸਰ ਸਧਾਰ : ਜੀਐੱਚਜੀ ਖਾਲਸਾ ਕਾਲਜ ਗੁਰੂਸਰ ਸਧਾਰ ਵਿਖੇ ‘ਵਿਘਨ ਵਿੱਚੋਂ ਲੰਘਣਾ ਜੇਤੂ ਕੌਣ ਹੋਣਗੇ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਜਿਸ ਵਿਚ ਮਾਹਰਾਂ ਨੇ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਕਰਦਿਆਂ ਚੁਣੌਤੀਆਂ ਨਾਲ ਲੜਨ ਅਤੇ ਮੰਜ਼ਿਲ ਨੂੰ ਸਰ ਕਰਨ ਦੇ ਗੁਰ ਸਾਂਝੇ ਕੀਤੇ। ਇਸ ਲੈਕਚਰ ਵਿੱਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਡਾ. ਸਤਵਿੰਦਰ ਕੌਰ ਪਿ੍ਰੰਸੀਪਲ ਫਾਰਮੈਸੀ ਕਾਲਜ ਅਤੇ ਡਾ. ਪ੍ਰਗਟ ਸਿੰਘ ਗਰਚਾ ਪਿ੍ਰੰਸੀਪਲ ਐਜੂਕੇਸ਼ਨ ਕਾਲਜ ਵੱਲੋਂ ਜੋਤ ਜਗਾ ਕੇ ਕੀਤੀ ਗਈ। ਮੁੱਖ ਬੁਲਾਰੇ ਉਦੇ ਗਿੱਲ ਨੇ ਆਪਣੇ ਸੰਬੋਧਨ ਵਿੱਚ ਤੇਜ਼ੀ ਨਾਲ ਬਦਲ ਰਹੇ ਸਮੇਂ ਵਿੱਚ ਅੱਗੇ ਵਧਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾੜੀ ਘਟਨਾ ਵੀ ਵਾਪਰ ਜਾਵੇ ਤਾਂ ਅਤੀਤ ਨਾਲ ਚਿਪਕੇ ਰਹਿਣ ਦੀ ਬਜਾਏ ਉਸ ਤੋਂ ਸਿੱਖਿਆ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਗਿੱਲ ਨੇ ਵਿਦਿਆਰਥੀਆਂ ਨੂੰ ਬੱਚਿਆਂ ਵਰਗੀ ਜਿਗਿਆਸਾ ਜਿਊਂਦੀ ਰੱਖਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਹੀ ਜੀਵਨ ਭਰ ਸਿੱਖਣ ਅਤੇ ਤਰੱਕੀ ਦਾ ਅਸਲ ਸਾਧਨ ਹੈ। ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਉਦਯੋਗਾਂ ਵਿੱਚ ਲਿਆ ਰਹੇ ਬਦਲਾਅ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਭਾਵੇਂ ਏਆਈ ਬਹੁਤ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਪਰ ਇਹ ਕਦੇ ਵੀ ਮਨੁੱਖੀ ਜਿਗਿਆਸਾ, ਰਚਨਾਤਮਕਤਾ ਅਤੇ ਡੂੰਘੀ ਸੋਚਣ ਦੀ ਸਮਰੱਥਾ ਦੀ ਥਾਂ ਨਹੀਂ ਲੈ ਸਕਦਾ। ਉਨ੍ਹਾਂ ਵਿਦਿਆਰਥੀਆਂ ਨੂੰ ਖਾਲੀ ਸਮੇਂ ਨੂੰ ਸਹੀ ਢੰਗ ਨਾਲ ਵਰਤਣ, ਅਸਲ ਜੀਵਨ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਵਾਲੇ ਪਲੇਟਫਾਰਮ ਤਿਆਰ ਕਰਨ ਅਤੇ ਲੋਕਾਂ ਦੀ ਜੀਵਨ ਗੁਣਵੱਤਾ ਵਧਾਉਣ ਵਾਲੇ ਉਤਪਾਦਾਂ, ਸੇਵਾਵਾਂ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿੱਚ ਮਨਜੀਤ ਸਿੰਘ ਗਿੱਲ ਨੇ ਮੁੱਖ ਵਕਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਲੈਕਚਰ ਵਿਦਿਆਰਥੀਆਂ ਲਈ ਮਾਰਗਦਰਸ਼ਨ ਦਾ ਸੋਮਾ ਸਾਬਤ ਹੋਵੇਗਾ ਅਤੇ ਉਨਹਾਂ ਨੂੰ ਭਵਿੱਖ ਵਿੱਚ ਚੁੁਣੌਤੀਆਂ ਨਾਲ ਨਜਿੱਠਣ ਲਈ ਪ੍ਰੇਰਿਤ ਕਰੇਗਾ।