- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਤਾਲਾ ਨੇ ਪੱਖੋਵਾਲ ਨੂੰ ਹਰਾ ਕੇ ਕੱਪ ਤੇ ਕੀਤਾ ਕਬਜਾ

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ,
ਮੁੱਲਾਂਪੁਰ ਦਾਖਾ: ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਪਿੰਡ ਮੁੱਲਾਂਪੁਰ ਵੱਲੋਂ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ’ਚ ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਫੁੱਟਬਾਲ ਓਪਨ ਟੂਰਨਾਮੈਂਟ ਕਰਵਾਇਆ ਗਿਆ। ਜਿਸ ’ਚ 32 ਕਲੱਬਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੌਰਾਨ ਹਲਕਾ ਵਿਧਾਇਕ ਮਨਪ੍ਰੀਤ ਇਆਲੀ, ਆਪ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਅਤੇ ਪਨਗਰੇਨ ਪੰਜਾਬ ਦੇ ਚੇਅਰਮੈਨ ਤੇਜਪਾਲ ਸਿੰਘ ਗਿੱਲ ਨੇ ਪੁੱਜੇ। ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਖੇਡ ਭਾਵਨਾ ਨਾਲ ਖੇਡਣ ਲਈ ਕਿਹਾ। ਹਲਕਾ ਵਿਧਾਇਕ ਇਆਲੀ ਨੇ ਸਪੋਰਟਸ ਕਲੱਬ ਨੂੰ ਆਪਣੀ ਨਿੱਜੀ ਕਮਾਈ ’ਚੋਂ 21 ਹਜ਼ਾਰ ਅਤੇ ਚੇਅਰਮੈਨ ਗਿੱਲ ਨੇ 11 ਹਜ਼ਾਰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਇਆਲੀ ਨੇ ਕਿਹਾ ਕਿ ਹਲਕਾ ਦਾਖਾ ਅੰਦਰ ਉਨ੍ਹਾਂ ਵੱਲੋਂ ਬਣਾਏ ਗਏ 70 ਖੇਡ ਪਾਰਕ ਅੱਜ ਵੀ ਨੌਜਵਾਨ ਖਿਡਾਰੀਆਂ ਲਈ ਚਾਨਣ ਮੁਨਾਰਾ ਹਨ, ਜਿੱਥੇ ਰੋਜਾਨਾ ਹੀ ਖਿਡਾਰੀ ਆਪਣੀ ਖੇਡ ਕਲਾ ਨੂੰ ਨਿਖਾਰਦੇ ਹਨ ।
ਫੁੱਟਬਾਲ ਓਪਨ ਦਾ ਸੈਮੀ ਫਾਈਨਲ ਮੁਕਾਬਲਾ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ ਜਿਹੜਾ ਕਿ ਲਤਾਲਾ ਅਤੇ ਬੱਡੂਵਾਲ ਫੁੱਟਬਾਲ ਕਲੱਬਾਂ ਦਰਮਿਆਨ ਖੇਡਿਆ ਗਿਆ। ਲਤਾਲਾ ਦੀ ਟੀਮ ਦੋ ਗੋਲਾਂ ਨਾਲ ਪੱਛੜਣ ਦੇ ਬਾਵਜੂਦ ਮੁਕਾਬਲਾ ਬਰਾਬਰੀ ਉੱਤੇ ਖਤਮ ਕਰਨ ਵਿੱਚ ਕਾਮਯਾਬ ਰਹੀ, ਅਖੀਰ ਪੈਨਲਟੀ ਕਿੱਕਾਂ ਰਾਹੀਂ 6-5 ਗੋਲਾਂ ਨਾਲ ਲਤਾਲਾ ਟੀਮ ਬਾਜ਼ੀ ਮਾਰ ਗਈ। ਜਿਸ ਨੇ ਫਾਈਨਲ ਮੁਕਾਬਲੇ ਵਿੱਚ ਵੀ ਵਿਰੋਧੀ ਟੀਮ ਪੱਖੋਵਾਲ ਦੀ ਇੱਕ ਨਾ ਚੱਲਣ ਦਿੱਤੀ ਅਤੇ ਮੁਕਾਬਲਾ 3-0 ਨਾਲ ਜਿੱਤ ਕੇ ਟੂਰਨਾਮੈਂਟ ਦੀ ਜੇਤੂ ਰਹੀ ਅਤੇ 51 ਹਜਾਰ ਨਕਦ ਇਨਾਮ ਜਿੱਤ ਲਿਆ, ਪੱਖੋਵਾਲ ਕਲੱਬ ਉਪ ਜੇਤੂ ਰਹੀ। ਖਿਡਾਰੀ ਬਿੱਲਾ ਲਤਾਲਾ ਬੈਸਟ ਪਲੇਅਰ ਚੁਣਿਆ ਗਿਆ ਜਿਸ ਨੂੰ ਪਿੰਡ ਮੁੱਲਾਂਪੁਰ ਦੀ ਫੁੱਟਬਾਲ ਟੀਮ ਦੇ ਸਮੂਹ ਖਿਡਾਰੀਆਂ ਨੇ ਪਲੈਟੀਨਾ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ। ਕਬੱਡੀ 52 ਕਿੱਲੋ ਮੁਕਾਬਲਾ ਸਿੱਧਵਾਂ ਕਲਾਂ ਜੇਤੂ ਅਤੇ ਪਮਾਲ ਦੀ ਟੀਮ ਉਪ ਜੇਤੂ ਬਣੀ। ਕਬੱਡੀ 42 ਕਿੱਲੋ ਵਜ਼ਨੀ ਫਾਈਨਲ ਮੁਕਾਬਲਾ ਉਗਰਾਹਾਂ ਦੀ ਟੀਮ 11 ਦੇ ਮੁਕਾਬਲੇ ਸਾਢੇ ਨੌ ਅੰਕਾਂ ਨਾਲ ਜੇਤੂ ਰਹੀ ਅਤੇ ਜੰਡਸਰ ਉਪ ਜੇਤੂ ਰਹੀ। ਫੁੱਟਬਾਲ ਅੰਡਰ 17 ਮੁਕਾਬਲਾ ਮੁੱਲਾਂਪੁਰ ਪਿੰਡ ਦੀ ਟੀਮ ਨੇ ਜਿੱਤਿਆ ਅਤੇ ਗਿੱਲ ਉਪ ਜੇਤੂ ਰਹੀ। ਬੈਸਟ ਪਲੇਅਰ ਅਰਜਨ ਮੁੱਲਾਂਪੁਰ ਨੂੰ ਰੇਂਜਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ।
ਫੁੱਟਬਾਲ ਅੰਡਰ 14 ਮੁਕਾਬਲਾ ਧਮੋਟ ਨੇ ਕੋਠੇ ਰਾਹਲਾਂ ਨੂੰ ਹਰਾ ਕੇ ਜਿੱਤਿਆ। ਧਰਮਾ ਕੋਠੇ ਰਾਹਲਾਂ ਬੈਸਟ ਪਲੇਅਰ ਨੂੰ ਰੇਂਜਰ ਸਾਈਕਲ ਨਾਲ ਸਨਮਾਨ ਦਿੱਤਾ ਗਿਆ। ਜੇਤੂਆਂ ਨੂੰ ਇਨਾਮਾਂ ਦੀ ਵੰਡ ਸਮੇਂ ਚੇਅਰਮੈਨ ਬਲੌਰ ਸਿੰਘ, ਪ੍ਰਧਾਨ ਮੇਜਰ ਸਿੰਘ ਗੋਰਾ, ਮਨਜੀਤ ਸਿੰਘ ਗਿੱਲ, ਬੂਟਾ ਸਿੰਘ ਧਨੋਆ, ਜਗਦੀਪ ਸਿੰਘ ਜੱਗਾ, ਹਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਚੰਨਪ੍ਰੀਤ ਸਿੰਘ, ਸ਼ਿੰਦਰੀ, ਜਗਰੂਪ ਸਿੰਘ, ਜਸਵੀਰ ਸੀਰਾ, ਪਿਤਪਾਲ ਸਿੰਘ, ਲਖਬੀਰ ਲੱਕੀ, ਪੰਚ ਮਨਪ੍ਰੀਤ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਮਨਪ੍ਰੀਤ ਸਿੰਘ ਧਨੋਆ, ਹਰਦੇਵ ਸਿੰਘ, ਬੂਟਾ ਸਿੰਘ , ਮਾਸਟਰ ਬਲਦੇਵ ਸਿੰਘ, ਜਸਪ੍ਰੀਤ ਸਿੰਘ, ਕਰਮਜੀਤ ਸਿੰਘ ਗਿੱਲ, ਰਾਮ ਕ੍ਰਿਸ਼ਨ ਸਿੰਘ, ਭਾਗ ਸਿੰਘ ਗਿੱਲ, ਕੁਲਦੀਪ ਸਿੰਘ ਗਿੱਲ ਅਤੇ ਦਮਨਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ।