ਹੋਲਾ-ਮਹੱਲਾ ਮੌਕੇ ਸੰਗਤ ਲਈ ਲਾਇਆ ਲੰਗਰ
ਹੋਲਾ-ਮੁਹੱਲਾ ਮੌਕੇ ਸੰਗਤਾਂ ਲਈ ਲਗਾਇਆ ਲੰਗਰ
Publish Date: Tue, 03 Mar 2026 06:54 PM (IST)
Updated Date: Wed, 04 Mar 2026 04:09 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਪਿੰਡ ਫਾਗਲਾ ਤੇ ਬਸੈਮੀ ਦੇ ਨਗਰ ਵਾਸੀਆਂ ਵਲੋਂ ਸਾਂਝੇ ਤੌਰ 'ਤੇ ਹੰਬੜਾਂ-ਲੁਧਿਆਣਾ ਮੁੱਖ ਸੜਕ ਉਪਰ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਅਤੇ ਰਾਹਗੀਰਾਂ ਲਈ ਪਿਛਲੇ ਕਈ ਦਿਨਾਂ ਤੋਂ ਲੰਗਰ ਚਲਾਇਆ ਜਾ ਰਿਹਾ ਹੈ। ਲੰਗਰ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਕਤ ਦੋਵੇਂ ਪਿੰਡਾਂ ਦੇ ਵਾਸੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਫੌਜੀ ਬੂਟਾ ਸਿੰਘ, ਸਿਕੰਦਰ ਸਿੰਘ, ਕੁਲਦੀਪ ਸਿੰਘ ਗਿੱਲ, ਬਲਵੀਰ ਸਿੰਘ ਗਿੱਲ, ਇਕਬਾਲ ਸਿੰਘ, ਹਰਨੇਕ ਸਿੰਘ, ਹਰੀ ਸਿੰਘ, ਦਰਸ਼ਨ ਸਿੰਘ, ਮਿੰਮੀ, ਬਸੰਤ ਸਿੰਘ, ਗੇਲਾ ਹਲਵਾਈ, ਸਤਵੰਤ ਸਿੰਘ ਕਾਕਾ, ਸੁਰਿੰਦਰ ਸਿੰਘ ਨੰਬਰਦਾਰ, ਅੰਮ੍ਰਿਤਪਾਲ ਸਿੰਘ ਗਿੱਲ, ਜਸਵਿੰਦਰ ਸਿੰਘ ਗਿੱਲ, ਮੇਵਾ ਸਿੰਘ ਤੇ ਗੁਰਜੰਟ ਸਿੰਘ ਗਿੱਲ ਸਮੇਤ ਸਮੂਹ ਪਿੰਡ ਵਾਸੀਆਂ ਵੱਲੋਂ ਲੰਗਰ ਲਈ ਦਿਨ ਰਾਤ ਸੇਵਾ ਕੀਤੀ ਜਾ ਰਹੀ ਹੈ।