ਧੋਖੇ ਨਾਲ ਆੁਪਣੇ ਨਾਮ ਕਰਵਾਈ ਜ਼ਮੀਨ, ਪੜਤਾਲ ਤੋਂ ਬਾਅਦ ਇਕ ਪਰਿਵਾਰ ਦੇ ਤਿੰਨ ਜੀਆਂ ਦੇ ਖਿਲਾਫ ਕੇਸ ਦਰਜ
ਧੋਖੇ ਨਾਲ ਨਾਮ ’ਤੇ ਕਰਵਾਈ ਜਮੀਨ
Publish Date: Sat, 28 Feb 2026 06:37 PM (IST)
Updated Date: Sat, 28 Feb 2026 06:37 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਮਹਿਲਾ ਦੇ ਪਤੀ ਦੀ ਮੌਤ ਤੋਂ ਬਾਅਦ ਇਕ ਪਰਿਵਾਰ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਔਰਤ ਦੀ ਕਈ ਕਨਾਲ ਜ਼ਮੀਨ ਆਪਣੇ ਨਾਮ ’ਤੇ ਕਰਵਾ ਲਈ। ਇਸ ਮਾਮਲੇ ਵਿੱਚ ਥਾਣਾ ਡੇਹਲੋ ਦੀ ਪੁਲਿਸ ਨੇ ਕਿਲਾ ਰਾਏਪੁਰ ਦੀ ਰਹਿਣ ਵਾਲੀ ਰਵਿੰਦਰ ਕੌਰ ਦੀ ਸ਼ਿਕਾਇਤ ’ਤੇ ਕਿਲਾ ਰਾਏਪੁਰ ਦੇ ਵਾਸੀ ਬਲਵਿੰਦਰ ਸਿੰਘ, ਦਵਿੰਦਰ ਕੌਰ ਅਤੇ ਸੁਧਾਰ ਦੀ ਰਹਿਣ ਵਾਲੀ ਪਲਵਿੰਦਰ ਕੌਰ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। 5 ਨਵੰਬਰ 2025 ਨੂੰ ਪੁਲਿਸ ਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਲਾ ਰਾਏਪੁਰ ਦੀ ਰਹਿਣ ਵਾਲੀ ਰਵਿੰਦਰ ਕੌਰ ਨੇ ਦੱਸਿਆ ਕਿ ਕੁੱਝ ਸਮਾਂ ਪਹਿਲੋਂ ਉਸਦੇ ਪਤੀ ਸੁਖਮਿੰਦਰ ਸਿੰਘ ਦੀ ਮੌਤ ਹੋ ਗਈ ਸੀ। ਮੁਲਜ਼ਮ ਉਸ ਦੇ ਰਿਸ਼ਤੇਦਾਰ ਹਨ ਜਿਨ੍ਹਾਂ ਨੇ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਰਕਬਾ 10 ਕਨਾਲ ਜ਼ਮੀਨ ’ਤੇ 8 ਕਨਾਲ ਜ਼ਮੀਨ ਬਲਵਿੰਦਰ ਸਿੰਘ ਗਰੇਵਾਲ ਦੇ ਨਾਮ ’ਤੇ ਕਰਵਾ ਦਿੱਤੀ। ਇਸ ਮਾਮਲੇ ਵਿੱਚ ਪੜਤਾਲ ਉਪਰੰਤ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।